ਯਾਤਰੀ ਵਿਦੇਸ਼ ਤੋਂ ਲਿਆ ਰਿਹਾ ਸੀ 65.16 ਲੱਖ ਦਾ ਸੋਨਾ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਕੀਤਾ ਕਾਬੂ

 ਯਾਤਰੀ ਵਿਦੇਸ਼ ਤੋਂ ਲਿਆ ਰਿਹਾ ਸੀ 65.16 ਲੱਖ ਦਾ ਸੋਨਾ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਕੀਤਾ ਕਾਬੂ

ਵਿਦੇਸ਼ਾਂ ਤੋਂ ਸੋਨਾ ਭਾਰਤ ਲਿਆਉਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾਉਂਦੇ ਹਨ, ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ 65.16 ਲੱਖ ਦੇ ਸੋਨੇ ਸਮੇਤ ਕਾਬੂ ਕੀਤਾ ਗਿਆ ਹੈ। ਦਰਅਸਲ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਦੁਬਈ ਤੋਂ ਆਏ ਇੱਕ ਯਾਤਰੀ ਨੂੰ 65.16 ਲੱਖ ਦੇ ਸੋਨੇ ਸਮੇਤ ਫੜਿਆ ਹੈ।

ਬਾਰਡਰ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਯਾਤਰੀ ਗ੍ਰੀਨ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ,“ਜਦੋਂ ਉਸ ਨੂੰ ਪੁੱਛਿਆ ਗਿਆ ਕਿ, ਕੀ ਉਹ ਕੋਈ ਕੀਮਤੀ ਵਸਤੂ ਲੈ ਕੇ ਜਾ ਰਿਹਾ ਹੈ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ।”ਉਨ੍ਹਾਂ ਨੇ ਦੱਸਿਆ ਕਿ ਤਲਾਸ਼ੀ ਲੈਣ ਤੋਂ ਬਾਅਦ ਉਸ ਕੋਲੋਂ ਕਰੀਬ ਸਵਾ ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ।

ਉਸ ਵਿਅਕਤੀ ਦੀ ਤਲਾਸ਼ੀ ਦੌਰਾਨ ਚਾਰ ਸੋਨੇ ਦੀਆਂ ਚੇਨਾਂ ਮਿਲੀਆ ਹਨ, ਜਿਨ੍ਹਾਂ ਦਾ ਕੁੱਲ ਭਾਰ 1,240 ਗ੍ਰਾਮ ਸੀ ਜਿਸ ਦੀ ਬਜ਼ਾਰ ਕੀਮਤ 65.16 ਲੱਖ ਰੁਪਏ ਹੈ ਅਗਲੇਰੀ ਜਾਂਚ ਜਾਰੀ ਹੈ। ਯਾਤਰੀ ਨੇ ਸੋਨੇ ਦੀ ਚੇਨ ਆਪਣੇ ਅੰਡਰਵੀਅਰ ਵਿੱਚ ਲੁਕੋ ਕੇ ਰੱਖੀ ਹੋਈ ਸੀ ਪਰ ਉਹ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜਿਆ ਗਿਆ।ਦਰਅਸਲ ‘ਚ ਦੁਬਈ ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੇ IX-192 ਵਿੱਚ ਸਵਾਰ ਇੱਕ ਯਾਤਰੀ ਨੂੰ ਹਵਾਈ ਅੱਡੇ ‘ਤੇ ਚੈਕਿੰਗ ਲਈ ਰੋਕਿਆ ਗਿਆ ਸੀ।

ਜਿਵੇਂ ਹੀ ਯਾਤਰੀ ਸੁਰੱਖਿਆ ਜਾਂਚ ਲਈ ਬਣੇ ਗ੍ਰੀਨ ਚੈਨਲ ਤੋਂ ਲੰਘਣ ਲੱਗਾ ਤਾਂ ਕਸਟਮ ਵਿਭਾਗ ਦੀ ਟੀਮ ਨੇ ਉਸਨੂੰ ਫੜ ਲਿਆ ਹੈ। ਤਲਾਸ਼ੀ ਲੈਣ ‘ਤੇ ਉਸ ਦੇ ਅੰਡਰਵੀਅਰ ‘ਚੋਂ ਤਿੰਨ ਪਾਰਦਰਸ਼ੀ ਪਾਊਚ ਮਿਲੇ, ਜਿਨ੍ਹਾਂ ‘ਚ ਸੋਨੇ ਦੀਆਂ ਚੇਨਾਂ ਸਨ। ਜਾਂਚ ਲਈ ਸੋਨਾ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਸਟਮ ਵਿਭਾਗ ਯਾਤਰੀ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਹੈ ਕਿ ਉਹ ਇੰਨਾ ਸੋਨਾ ਕਿਉਂ ਅਤੇ ਕਿੱਥੋਂ ਲਿਆਇਆ ਹੈ।

Leave a Reply

Your email address will not be published.