ਮੱਟ ਸ਼ੇਰੋਵਾਲਾ ਨੇ ਪੀਐਮ ਮੋਦੀ ਨੂੰ ਦਿੱਤੀ ਵੱਡੀ ਨਸੀਹਤ, “ਜੱਟ ਅਤੇ ਜਾਟ ਨਾਲ ਪੰਗਾ ਨਾ ਲਵੇ ਕੇਂਦਰ ਸਰਕਾਰ”

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦੇ ਹੱਕਾਂ ਲਈ ਭਾਵੇਂ ਉਹ ਆਮ ਲੋਕ ਹੋਣ, ਸਿਆਸੀ ਆਗੂ ਹੋਣ ਜਾਂ ਫਿਰ ਪੰਜਾਬੀ ਗੀਤਕਾਰ ਵਿਰੋਧ ਕਰਨ ‘ਚ ਕੋਈ ਕਸਰ ਛੱਡਦੇ ਨਜ਼ਰ ਨਹੀਂ ਆ ਰਹੇ।
ਇੱਥੋਂ ਤੱਕ ਕਿ ਪੰਜਾਬੀ ਗਾਇਕਾਂ ਵੱਲੋਂ ਵੀ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਹੁਣ ਗੀਤਕਾਰ ਮੱਟ ਸ਼ੇਰੋਵਾਲਾ ਵੱਲੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਮ ਕੇ ਲਾਹਣਤਾਂ ਪਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਕਿਸਾਨ ਜੱਥੇਬੰਦੀਆਂ ਨੂੰ ਕੀਤੀ ਅਪੀਲ, ਤੁਸੀਂ ਅਗਵਾਈ ਕਰੋ ਅਸੀਂ ਨਾਲ ਤੁਰਾਂਗੇ
ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਜੱਟ ਅਤੇ ਜਾਟ ਨਾਲ ਪੰਗਾ ਨਾ ਲੈਣਾ ਦੀ ਨਸੀਹਤ ਦਿੱਤੀ ਗਈ ਹੈ। ਮੱਟ ਸ਼ੇਰੋਵਾਲ ਨੇ ਕਿਹਾ ਕਿ ਜੇ ਪੰਜਾਬ ਅਤੇ ਹਰਿਆਣਾ ਵੱਲੋਂ ਕੇਂਦਰ ਸਰਕਾਰ ਨੂੰ ਘੇਰ ਲਿਆ ਗਿਆ ਤਾਂ ਉਹਨਾਂ ਨੂੰ ਕੋਈ ਭੱਜਣ ਦਾ ਰਾਹ ਨਹੀਂ ਲੱਭਣਾ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਕਿਸਾਨਾਂ ਨੇ ਹੁਣ ਰਾਸ਼ਟਰਪਤੀ ਦਾ ਫੂਕਿਆ ਪੁਤਲਾ, ਸਿਆਸਤਦਾਨਾਂ ਨੂੰ ਵੀ ਲਾਏ ਰਗੜੇ
ਇਸ ਦੇ ਨਾਲ ਹੀ ਮੱਟ ਸ਼ੇਰੋਂਵਾਲਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਕਰਵਾਇਆ ਕਿ ਪੰਜਾਬੀਆਂ ਦੀ ਕੌਮ ਇਨਕਲਾਬੀ ਕੌਮ ਹੈ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਪੰਜਾਬੀ ਕਿਸੇ ਵੀ ਕੀਮਤ ‘ਚ ਆਪਣੇ ਹੱਕਾਂ ਨੂੰ ਨਹੀਂ ਛੱਡਣਗੇ।
ਦੱਸ ਦਈਏ ਕਿ ਪੰਜਾਬ ‘ਚ ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਖੋਲ੍ਹੇ ਗਏ ਮੋਰਚੇ ‘ਚ ਪੰਜਾਬ ਵਾਸੀਆਂ ਵੱਲੋਂ ਕਿਸਾਨਾਂ ਦਾ ਡੱਟ ਕੇ ਸਾਥ ਦਿੱਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬੀ ਗਾਇਕ, ਗੀਤਕਾਰ ਵੀ ਕਿਸਾਨਾਂ ਦੇ ਹੱਕ ‘ਚ ਮੋਦੀ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰਨ ਲੱਗੇ ਹੋਏ ਹਨ।
