ਮੱਛੀ ਨੇ ਬਜ਼ੁਰਗ ਬੀਬੀ ਦੇ ਕੀਤੇ ਵਾਰੇ-ਨਿਆਰੇ, ਹੋਈ ਰਾਤੋਂ ਰਾਤ ਅਮੀਰ

ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਕਹਾਵਤ ਸੱਚ ਵੀ ਹੋਈ ਹੈ। ਜੀ ਹਾਂ, ਪੱਛਮੀ ਬੰਗਾਲ ਦੀ ਇੱਕ ਬਜ਼ੁਰਗ ਬੀਬੀ ਨੇ ਸ਼ਨੀਵਾਰ ਨੂੰ ਇੱਕ ਵੱਡੀ ਮੱਛੀ ਫੜੀ ਸੀ ਜਿਸ ਦੇ ਲਈ ਉਸ ਨੂੰ 3 ਲੱਖ ਰੁਪਏ ਮਿਲੇ। ਜਾਣਕਾਰੀ ਮੁਤਾਬਕ, ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸੁੰਦਰਬਨ ਇਲਾਕੇ ‘ਚ ਸਾਗਰ ਟਾਪੂ ‘ਚ ਰਹਿਣ ਵਾਲੀ ਬਜ਼ੁਰਗ ਬੀਬੀ ਪੁਸ਼ਪਾ ਕਰ ਨੇ ਮੱਛੀ ਫੜਦੇ ਸਮੇਂ ਨਦੀ ਤੋਂ 52 ਕਿੱਲੋ ਦੀ ਮੱਛੀ ਕੱਢੀ।
ਖਾਸ ਗੱਲ ਇਹ ਹੈ ਕਿ ਮੱਛੀ ਲਈ ਉਸ ਨੂੰ ਪ੍ਰਤੀ ਕਿੱਲੋ 6200 ਰੁਪਏ ਮਿਲੇ। ਬਜ਼ੁਰਗ ਬੀਬੀ ਨੂੰ ਮੱਛੀ ਲਈ ਕੁਲ 3 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਾਪਤ ਹੋਈ। ਬੀਬੀ ਨੇ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਇੱਕ ਮੱਛੀ ਲਈ ਇੰਨੀ ਵੱਡੀ ਰਕਮ ਮਿਲੇਗੀ।
ਇਹ ਵੀ ਪੜ੍ਹੋ: ਸਿਨੇਮਾ ਹਾਲ ਖੋਲ੍ਹਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਪਿੰਡ ਦੇ ਲੋਕਾਂ ਨੇ ਅਨੁਮਾਨ ਲਗਾਇਆ ਕਿ ਇਹ ਵਿਸ਼ਾਲ ਮੱਛੀ ਕਿਸੇ ਜਹਾਜ਼ ਨਾਲ ਟਕਰਾ ਗਈ ਹੋਵੇ ਜਿਸ ਤੋਂ ਬਾਅਦ ਉਹ ਮਰ ਗਈ ਹੋਵੇਗੀ। ਪਰ ਇਸ ਮੱਛੀ ਨੂੰ ਕਿਸੇ ਜੀਵ ਨੇ ਖਾਧਾ ਨਹੀਂ। ਪੁਸ਼ਪਾ ਕਰ ਬਜ਼ੁਰਗ ਦਾ ਕਹਿਣਾ ਹੈ ਕਿ ਉਹ ਮੱਛੀ ਫੜਨ ਗਈ ਸੀ ਇਸ ਦੌਰਾਨ ਉਸ ਨੇ ਨਦੀ ਵਿੱਚ ਵੱਡ ਮੱਛੀ ਨੂੰ ਤੈਰਦੇ ਹੋਏ ਦੇਖਿਆ ਤਾਂ ਉਸ ਨੇ ਨਦੀ ਵਿੱਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਵੱਲੋਂ ਰੇਲ-ਰੋਕੋ ਅੰਦੋਲਨ ਅੱਜ, ਅਣਮਿੱਥੇ ਸਮੇਂ ਲਈ ਲੱਗੇਗਾ ਧਰਨਾ
ਲੋਕਾਂ ਨੇ ਦੱਸਿਆ ਕਿ ਇਹ ਭੋਲਾ ਮੱਛੀ ਹੈ। ਹਾਲਾਂਕਿ, ਮੱਛੀ ਸੜਨਾ ਸ਼ੁਰੂ ਹੋ ਗਈ ਸੀ, ਮੱਛੀ ਰਬੜ ਵਰਗੀ ਹੋਣ ਲੱਗੀ ਸੀ। ਉਸ ਮੱਛੀ ਨੂੰ ਭਾਵੇ ਖਾਧਾ ਨਹੀਂ ਜਾ ਸਕਦਾ ਸੀ ਪਰ ਇਸ ਦੀ ਵਰਤੋ ਹੋਰ ਉਦੇਸ਼ਾਂ ਲਈ ਕੀਤਾ ਜਾ ਸਕਦਾ ਸੀ। ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ਾਂ ‘ਚ ਮੱਛੀ ਦੇ ਬਲਬਰ ਵਰਗੇ ਆਰਗੰਸ ਦਾ ਨਿਰਿਆਤ ਕੀਤਾ ਜਾਂਦਾ ਹੈ।
ਡਰਾਈ ਬਲਬਰ ਜਾਂ ਫਿਸ਼ ਮਾਵਾਂ 80,000 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲ ਸਕਦੀ ਹੈ। ਮੱਛੀ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬਜ਼ੁਰਗ ਬੀਬੀ ਇਸ ਮੱਛੀ ਤੋਂ ਬਹੁਤ ਖੁਸ਼ ਹਨ ਕਿਉਂ ਕਿ ਇਸ ਮੱਛੀ ਨੇ ਬੀਬੀ ਬਜ਼ੁਰਗ ਨੂੰ ਅਮੀਰ ਬਣਾ ਦਿੱਤਾ ਹੈ।
