ਮੰਦਿਰ ਦੀ ਗੋਲਕ ‘ਚੋਂ ਮਿਲਿਆ ਭਰਿਆ ਪਾਕਿਸਤਾਨੀ ਨੋਟ, 5 ਲੱਖ ਦੀ ਫਿਰੌਤੀ ਦੀ ਲਿਖੀ ਮੰਗ

 ਮੰਦਿਰ ਦੀ ਗੋਲਕ ‘ਚੋਂ ਮਿਲਿਆ ਭਰਿਆ ਪਾਕਿਸਤਾਨੀ ਨੋਟ, 5 ਲੱਖ ਦੀ ਫਿਰੌਤੀ ਦੀ ਲਿਖੀ ਮੰਗ

ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਪਿੰਡ ਘਣੂਪੁਰ ਕਾਲੇ ਵਿਖੇ ਸਥਿਤ ਸ੍ਰੀ ਰਾਮ ਬਾਲਾਜੀ ਧਾਮ ਦੇ ਮੰਦਰ ਦੀ ਗੋਲਕ ਖੋਲ੍ਹਣ ਤੇ ਪੈਸੇ ਦੀ ਗਿਣਤੀ ਦੌਰਾਨ ਪਾਕਿਸਤਾਨੀ 100 ਰੁਪਏ ਦਾ ਨੋਟ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ ਜਿਸ ਤੇ ਧਮਕੀ ਭਰੇ ਸ਼ਬਦ ਲਿਖ ਕੇ 5 ਲੱਖ ਦੀ ਫਿਰੌਤੀ ਮੰਗੀ ਗਈ ਹੈ। ਫਿਰੌਤੀ ਨਾ ਦੇਣ ਤੇ ਪੁਜਾਰੀ ਨੂੰ ਜਾਨੋਂ ਮਾਰਨ ਅਤੇ ਮੰਦਿਰ ਨੂੰ ਉਡਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।

ਦਾਨ ਬਾਕਸ ਵਿੱਚੋਂ ਬਰਾਮਦ ਹੋਏ ਪਾਕਿਸਤਾਨੀ ਨੋਟ ਵਿੱਚ ਪੰਜਾਬੀ ਵਿੱਚ ਲਿਖਿਆ ਹੈ, ਬਾਬਾ ਅਸ਼ਨੀਲ, ਤੁਸੀਂ ਬਹੁਤ ਮਾਇਆ ਜੋੜ ਦਿੱਤੀ ਹੈ। ਸਾਨੂੰ ਮਾਇਆ ਦੀ ਬਹੁਤ ਲੋੜ ਹੈ। ਤੁਹਾਡੇ ਘਰ ਤੋਂ ਮੰਦਰ ਤੱਕ ਦੇ ਰਸਤੇ ਵਿੱਚ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ। ਤੁਸੀਂ ਪੰਜ ਲੱਖ ਰੁਪਏ ਤਿਆਰ ਰੱਖੋ।”

ਫਿਲਹਾਲ ਪੁਲਿਸ ਵੱਲੋਂ ਮੰਦਿਰ ਦੇ ਸੇਵਾਦਾਰ ਦੀ ਸ਼ਿਕਾਇਤ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਛੇਹਰਟਾ ਸਥਿਤ ਸ਼੍ਰੀ ਰਾਮਬਾਲਾ ਜੀ ਮੰਦਿਰ ਦੇ ਪੁਜਾਰੀ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਜ ਮੰਦਰ ਦਾ ਦਾਨ ਬਾਕਸ ਖੋਲ੍ਹਣ ਤੋਂ ਬਾਅਦ ਕਰੀਬ ਇਕ ਮਹੀਨੇ ਬਾਅਦ ਉਸ ‘ਚੋਂ 100 ਰੁਪਏ ਦਾ ਪਾਕਿਸਤਾਨੀ ਨੋਟ ਮਿਲਿਆ।

ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲਾਂਕਿ ਅੱਜ ਤੱਕ ਪੁਲਿਸ ਨੇ ਧਮਕੀਆਂ ਦੇਣ ਵਾਲਿਆਂ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਕੋਈ ਸੁਰਾਗ ਲਗਾਇਆ ਹੈ।

Leave a Reply

Your email address will not be published.