News

ਮੰਦਰ ਦੀ ਤੋੜ-ਭੰਨ੍ਹ ਕਰਨ ਵਾਲਿਆਂ ‘ਤੇ ਵੱਡਾ ਐਕਸ਼ਨ, 38 ਮੁਲਜ਼ਮ ਗ੍ਰਿਫ਼ਤਾਰ

ਵੀਰਵਾਰ ਨੂੰ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਪਿੰਡ ਭੋਂਗ ਵਿੱਚ ਇੱਕ ਦਰਜਨ ਤੋਂ ਵੱਧ ਆਦਮੀਆਂ ਦੀ ਭੀੜ ਨੇ ਡਾਂਗਾਂ ਨਾਲ ਲੈਸ ਇੱਕ ਹਿੰਦੂ ਮੰਦਰ ਨੂੰ ਤੋੜ ਦਿੱਤਾ ਸੀ। ਹਿੰਦੂ ਮੰਦਰ ਤੇ ਹਮਲੇ ਦੇ ਸਬੰਧ ਵਿੱਚ 38 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਮੁਤਾਬਕ 38 ਨਜ਼ਰਬੰਦ ਵਿਅਕਤੀਆਂ ਨੂੰ ਬਹਾਵਲਪੁਰ ਦੀ ਅੱਤਵਾਦ ਵਿਰੋਧੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Pakistan: Hindu temple vandalised by mob in Bhong | Indiablooms - First  Portal on Digital News Management

ਇਕ ਦਿਨ ਪਹਿਲਾਂ, ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਪੰਜਾਬ ਪੁਲਿਸ ਦੇ ਮੁਖੀ ਨੂੰ ਰਹੀਮ ਯਾਰ ਖਾਨ ਵਿਖੇ ਭੀੜ ਤੋਂ ਹਿੰਦੂ ਮੰਦਰ ਦੀ ਸੁਰੱਖਿਆ ਲਈ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਲਈ ਕਾਫ਼ੀ ਝਾੜ-ਝੰਬ ਕੀਤੀ ਤੇ ਉਸ ਨੂੰ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਇਸ ਪੂਰੀ ਘਟਨਾ ਤੇ ਪਾਕਿਸਤਾਨੀ ਸੰਸਦ ਮੈਂਬਰ ਅਤੇ ਹਿੰਦੂ ਭਾਈਚਾਰੇ ਦੇ ਨੇਤਾ ਰਮੇਸ਼ ਕੁਮਾਰ ਵੰਕਵਾਨੀ ਨੇ ਘਟਨਾ ਦਾ ਵੀਡੀਓ ਸਾਂਝਾ ਕੀਤਾ ਹੈ।

ਇੱਕ ਵੀਡੀਓ ਵਿੱਚ ਇੱਕ ਭੀੜ ਨੂੰ ਮੰਦਰ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਦੇ ਵੇਖਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਆਪਣੀਆਂ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਨਾ ਕਰਨ ਲਈ ਵਾਰ-ਵਾਰ ਤਾੜਨਾ ਕੀਤੀ ਜਾ ਰਹੀ ਹੈ। ਪਿਛਲੇ ਸਾਲ ਦਸੰਬਰ ਵਿੱਚ, ਸਥਾਨਕ ਮੁਸਲਿਮ ਮੌਲਵੀਆਂ ਦੀ ਅਗਵਾਈ ਵਿੱਚ ਸੌ ਤੋਂ ਵੱਧ ਲੋਕਾਂ ਦੀ ਭੀੜ ਵੱਲੋਂ ਖੈਬਰ ਪਖਤੂਨਖਵਾ ਸੂਬੇ ਦੇ ਕਰਾਕ ਜ਼ਿਲ੍ਹੇ ਵਿੱਚ ਮੰਦਰ ਨੂੰ ਨਸ਼ਟ ਕਰ ਕੇ ਅੱਗ ਲਾ ਦਿੱਤੀ ਗਈ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਕਲਿੱਪ ਵਿੱਚ ਹਿੰਸਕ ਭੀੜ ਮੰਦਰ ਦੀਆਂ ਕੰਧਾਂ ਤੇ ਛੱਤ ਨੂੰ ਤੋੜਦੀ ਹੋਈ ਦਿਖਾਈ ਦੇ ਰਹੀ ਹੈ।

Click to comment

Leave a Reply

Your email address will not be published.

Most Popular

To Top