ਮੰਤਰੀ ਹਰਭਜਨ ਸਿੰਘ ਦਾ ਨਵਾਂ ਫ਼ੈਸਲਾ, ਡੈਂਟਲ ਕਾਲਜ ਵਿਖੇ ਨਵਾਂ ਬਿਜਲੀ ਟਰਾਂਸਫਾਰਮਰ ਕੀਤਾ ਜਾਵੇਗਾ ਸਥਾਪਿਤ

 ਮੰਤਰੀ ਹਰਭਜਨ ਸਿੰਘ ਦਾ ਨਵਾਂ ਫ਼ੈਸਲਾ, ਡੈਂਟਲ ਕਾਲਜ ਵਿਖੇ ਨਵਾਂ ਬਿਜਲੀ ਟਰਾਂਸਫਾਰਮਰ ਕੀਤਾ ਜਾਵੇਗਾ ਸਥਾਪਿਤ

ਮੰਤਰੀ ਹਰਭਜਨ ਸਿੰਘ ਈਟੀਓ ਦਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡੇਂਗੂ ਦਾ ਇਲਾਜ ਚਲ ਰਿਹਾ ਸੀ। ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਡਾਕਟਰਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਡੇਂਗੂ ਦਾ ਵਧੀਆ ਇਲਾਜ ਹੋ ਰਿਹਾ ਹੈ ਅਤੇ ਡੇਂਗੂ ਦੇ ਸਾਰੇ ਟੈਸਟ ਵੀ ਮੁਫ਼ਤ ਹੁੰਦੇ ਹਨ।

Punjab State Electricity Board, Golden Avenue - Government Organisations in  Amritsar - Justdial

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਵਰਗੀ ਬਿਮਾਰੀ ਤੋਂ ਬੱਚ ਕੇ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਡੇਂਗੂ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੀ ਕੋਈ ਕਮੀ ਨਹੀਂ ਹੈ।

ਉਹਨਾਂ ਨੇ ਕਿਹਾ ਕਿ, ਗੁਰੂ ਨਾਨਕ ਹਸਪਤਾਲ ਵਿਖੇ ਆਈਸੀਯੂ ਬਿਲਡਿੰਗ ਦੇ ਥੱਲੇ 1000 ਕਿਲੋਵਾਟ ਦੇ 47 ਸਾਲ ਪੁਰਾਣੇ 2 ਬਿਜਲੀ ਟਰਾਂਸਫਾਰਮਰ ਲੱਗੇ ਹੋਏ ਸਨ ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ ਨੂੰ ਤੁਰੰਤ ਬਦਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ 60 ਲੱਖ ਰੁਪਏ ਦੀ ਲਾਗਤ ਨਾਲ 4 ਨਵੇਂ 500 ਕਿਲੋਵਾਟ ਦੇ ਬਿਜਲੀ ਟਰਾਂਸਫਾਰਮਰ ਇੱਥੇ ਸਥਾਪਤ ਕੀਤੇ ਜਾਣਗੇ।

 

Leave a Reply

Your email address will not be published.