ਮੰਤਰੀ ਹਰਪਾਲ ਚੀਮਾ ਨੇ ਸੀਡੀਐਮ ਦਫ਼ਤਰ ’ਤੇ ਮਾਰਿਆ ਅਚਾਨਕ ਛਾਪਾ, ਤਹਿਸੀਲਦਾਰ ਗਾਇਬ
By
Posted on

ਹਲਕਾ ਦਿੜ੍ਹਬਾ ਵਿੱਚ ਹਰਪਾਲ ਸਿੰਘ ਚੀਮਾ ਨੇ ਤਹਿਸੀਲ ਦਫ਼ਤਰ ਦਾ ਦੌਰਾ ਕੀਤਾ। ਇਸ ਮੌਕੇ ਇੰਡੀਆ ਸੈਂਟਰ ਵਿਖੇ ਸੁਵਿਧਾ ਕੇਂਦਰ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਨਾਇਬ ਤਹਿਸੀਲਦਾਰ ਗੈਰ ਹਾਜ਼ਰ ਪਾਇਆ ਗਿਆ, ਜਿਸ ਦੇ ਮੱਦੇਨਜ਼ਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਉਹਨਾਂ ਲੋਕਾਂ ਨੂੰ ਪੁਛਿਆ ਕਿ ਕੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਲਈ ਆਉਣ ਵਿੱਚ ਕੋਈ ਦਿੱਕਤ ਆ ਰਹੀ ਹੈ। ਸੁਵਿਧਾ ਕੇਂਦਰ ਵਿੱਚ ਜਾ ਕੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਹਾਨੂੰ ਸੁਵਿਧਾ ‘ਚ ਕੰਮ ਕਰਵਾਉਣ ‘ਚ ਕੋਈ ਦਿੱਕਤ ਨਹੀਂ ਆ ਰਹੀ, ਜਿਸ ‘ਤੇ ਲੋਕਾਂ ਨੇ ਜਵਾਬ ਦਿੱਤਾ ਕਿ ਸਾਰਾ ਕੰਮ ਠੀਕ ਚੱਲ ਰਿਹਾ ਹੈ।
