ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ, ਭਾਜਪਾ ਨੇ ਵਿਧਾਇਕ ਖਰੀਦਣ ਲਈ ਲਾਈ 25-25 ਕਰੋੜ ਦੀ ਬੋਲੀ

 ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ, ਭਾਜਪਾ ਨੇ ਵਿਧਾਇਕ ਖਰੀਦਣ ਲਈ ਲਾਈ 25-25 ਕਰੋੜ ਦੀ ਬੋਲੀ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ, ਭਾਜਪਾ ਨੇ ਬਕਾਇਦਾ 1375 ਕਰੋੜ ਰੁਪਿਆ ਰੱਖਿਆ ਹੈ। ਭਾਜਪਾ ਨੂੰ ਸੀਰੀਅਲ ਕਿੱਲਰ ਦੱਸਦਿਆਂ ਚੀਮਾ ਨੇ ਕਿਹਾ ਕਿ, ਭਾਜਪਾ ਹਰ ਸੂਬੇ ਵਿੱਚ ਡਰ ਭੈਅ ਅਤੇ ਦਹਿਸ਼ਤ ਪੈਦਾ ਕਰਕੇ ਸਰਕਾਰਾਂ ਤੋੜਨ ਦੀ ਕੋਸ਼ਿਸ਼ ਕਰਦੀ ਹੈ।

 

ਚੀਮਾ ਨੇ ਕਿਹਾ ਕਿ ਪਹਿਲਾਂ ਗੋਆ, ਫਿਰ ਮੱਧ ਪ੍ਰਦੇਸ਼ ਅਤੇ ਦਿੱਲੀ ਸਣੇ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿਚ ਇਸ ਆਪ੍ਰੇਸ਼ਨ ਤਹਿਤ ਭਾਜਪਾ ਸਰਕਾਰਾਂ ਡੇਗਣ ਦਾ ਯਤਨ ਕਰ ਚੁੱਕੀ ਹੈ। ਭਾਜਪਾ ਪਹਿਲਾਂ ਕੇਂਦਰੀ ਏਜੰਸੀਆਂ ਈ. ਡੀ., ਸੀ. ਬੀ. ਆਈ. ਰਾਹੀਂ ਆਗੂਆਂ ਵਿਚ ਡਰ ਪੈਦਾ ਕਰਦੀ ਹੈ, ਫਿਰ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ ਜੇਕਰ ਕੋਈ ਉਨ੍ਹਾਂ ਦਾ ਗੱਲ ਨਹੀਂ ਮੰਨਦਾ ਤਾਂ ਉਸ ਨੂੰ ਜੇਲ ਵਿਚ ਡੱਕਣ ਦਾ ਡਰਾਵਾ ਦਿੱਤਾ ਜਾਂਦਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ’ਤੇ ਵੱਡੇ ਦੋਸ਼ ਲਗਾਉਂਦਿਆ ਕਿਹਾ ਕਿ ਭਾਜਪਾ ਵਲੋਂ ਪੰਜਾਬ ਵਿਚ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦਾ ਯਤਨ ਕੀਤਾ ਜਾ ਰਿਹਾ ਹੈ।

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਸਾਡੇ 35 ਵਿਧਾਇਕ ਖਰੀਦਣ ਦਾ ਯਤਨ ਕੀਤਾ ਜਾ ਰਿਹਾ ਹੈ। ਜਿਸ ਵਿਚ ਪਿਛਲੇ ਇਕ ਹਫਤੇ ਦੌਰਾਨ 7 ਵਿਧਾਇਕਾਂ ਨਾਲ ਭਾਜਪਾ ਨੇ ਸਿੱਧੇ-ਅਸਿੱਧੇ ਤੌਰ ’ਤੇ ਸੰਪਰਕ ਕੀਤਾ ਹੈ। ਇਕ ਵਿਧਾਇਕ ਖਰੀਦਣ ਲਈ ਭਾਜਪਾ ਵਲੋਂ 25 ਕਰੋੜ ਰੁਪਏ ਦੀ ਬੋਲੀ ਲਗਾਈ ਜਾ ਰਹੀ ਹੈ।

ਮੰਤਰੀ ਚੀਮਾ ਨੇ ਕਿਹਾ ਕਿ, “ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇਕਰ ਕੋਈ ਵਿਧਾਇਕ ਇਕੱਲਾ ਆਉਂਦਾ ਹੈ ਤਾਂ ਉਸ ਨੂੰ 25 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਜੇ ਉਹ 3-4 ਵਿਧਾਇਕ ਆਪਣੇ ਨਾਲ ਲੈ ਕੇ ਆਉਂਦਾ ਤਾਂ ਉਸ ਨੂੰ 60 ਤੋਂ 70 ਕਰੋੜ ਰੁਪਏ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਆਮ ਆਦਮ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਲਈ ਫੋਨ ਕੀਤੇ ਜਾ ਰਹੇ ਰਹੇ, ਵੱਡੇ ਅਹੁਦਿਆਂ ਦਾ ਲਾਲਚ ਦਿੱਤਾ ਜਾ ਰਿਹਾ, ਦਿੱਲੀ ਵਿਚ ਬਾਬੂ ਨਾਲ ਮਿਲਵਾਉਣ ਦੀ ਗੱਲ ਆਖੀ ਜਾ ਰਹੀ ਹੈ। ਪਹਿਲਾਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਪੰਜਾਬ ਵਿਚ ਹੋ ਰਹੀ ਹੈ। ਆਪਰੇਸ਼ਨ ਲੋਟਸ ਦੇ ਤਹਿਤ ਭਾਜਪਾ ਨੇ 1375 ਕਰੋੜ ਰੁਪਿਆ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਰੱਖਿਆ ਹੈ।

 

Leave a Reply

Your email address will not be published.