ਮੰਤਰੀ ਬਲਜੀਤ ਕੌਰ ਦੀ ਸੁਰੱਖਿਆ ਜਿਪਸੀ ਨੇ ਸਕੂਟੀ ਨੂੰ ਮਾਰੀ ਟੱਕਰ, ਮੰਤਰੀ ਨੇ ਪੀੜਤਾਂ ਦੇ ਇਲਾਜ ਦਾ ਚੁੱਕਿਆ ਖਰਚਾ

 ਮੰਤਰੀ ਬਲਜੀਤ ਕੌਰ ਦੀ ਸੁਰੱਖਿਆ ਜਿਪਸੀ ਨੇ ਸਕੂਟੀ ਨੂੰ ਮਾਰੀ ਟੱਕਰ, ਮੰਤਰੀ ਨੇ ਪੀੜਤਾਂ ਦੇ ਇਲਾਜ ਦਾ ਚੁੱਕਿਆ ਖਰਚਾ

ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਸੁਰੱਖਆ ਵਿੱਚ ਤਾਇਨਾਤ ਜਿਪਸੀ ਨੇ ਚੰਡੀਗੜ੍ਹ ਵਿਖੇ ਸਕੂਟੀ ਸਵਾਰ ਨੌਜਵਾਨ ਅਤੇ ਕੁੜੀ ਨੂੰ ਟੱਕਰ ਮਾਰੀ ਹੈ। ਇਸ ਘਟਨਾ ਵਿੱਚ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 11 ਵਜੇ ਸੈਕਟਰ 27/28 ਲਾਈਟ ਪੁਆਇੰਟ ਤੇ ਵਾਪਰਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਹੈ ਜਦੋਂ ਬਲਜੀਤ ਕੌਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ।

Image

ਇਸ ਹਾਦਸੇ ਵਿੱਚ ਸਕੂਟੀ ਸਵਾਰ ਨੌਜਵਾਨ, ਕੁੜੀ ਅਤੇ ਕਾਫ਼ਲੇ ਦੀ ਜਿਪਸੀ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਹੈ। ਤਿੰਨਾਂ ਜ਼ਖ਼ਮੀਆਂ ਨੂੰ ਜੀਐਮਸੀਐਚ-32 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੋਂ ਤਿੰਨੋਂ ਇਲਾਜ ਅਧੀਨ ਹਨ। ਇਸ ਘਟਨਾ ਤੋਂ ਬਾਅਦ ਮੰਤਰੀ ਬਲਜੀਤ ਕੌਰ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਹਨ।

ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ,ਬੀਤੀ ਰਾਤ ਮੇਰੀ ਸਕਿਉਰਟੀ ਵਾਲੀ ਗੱਡੀ ਨਾਲ ਟਕਰਾਉਣ ਕਰਕੇ ਇੱਕ ਲੜਕਾ ਤੇ ਲੜਕੀ ਜ਼ਖਮੀ ਹੋ ਗਏ ਸਨ।ਮੈਂ ਖ਼ੁਦ ਹਸਪਤਾਲ ਜਾ ਕੇ ਬੱਚਿਆਂ ਦਾ ਹਾਲ-ਚਾਲ ਪੁੱਛਿਆ।ਦੋਨੋਂ ਬੱਚੇ ਖ਼ਤਰੇ ਤੋਂ ਬਾਹਰ ਹਨ।ਇਲਾਜ ਉਪਰੰਤ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਲੜਕੇ ਦਾ ਇਲਾਜ ਚੱਲ ਰਿਹਾ ਹੈ।

ਦੋਵਾਂ ਬੱਚਿਆ ਦੇ ਇਲਾਜ ਦਾ ਖਰਚਾ ਅਸੀਂ ਆਪਣੇ ਕੋਲ਼ੋਂ ਦੇਵਾਂਗੇ। ਸੈਕਟਰ-26 ਥਾਣੇ ਦੀ ਪੁਲਿਸ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਹਨ। ਸਮਾਜ ਸੇਵੀ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਕਰੀਬ 11 ਵਜੇ ਚੰਡੀਗੜ੍ਹ ਦੇ ਸੈਕਟਰ 26/27 ਟਰੈਫਿਕ ਲਾਈਟਾਂ ਕੋਲ ਵਾਪਰੀ ਹੈ। ਉਸ ਨੇ ਦੱਸਿਆ ਕਿ “ਆਪ ਮੰਤਰੀ @DrBaljitAAP ਦੇ ਐਸਕਾਰਟ ਨੇ ਸੈਕਟਰ 26-27 ਦੀ ਟ੍ਰੈਫਿਕ ਲਾਈਟਾਂ ‘ਤੇ ਇੱਕ ਲੜਕੀ ਅਤੇ ਲੜਕੇ ਨੂੰ ਟੱਕਰ ਮਾਰ ਦਿੱਤੀ।

ਦੋਵੇਂ ਸੈਕਟਰ 32 ਦੇ ਹਸਪਤਾਲ ਵਿੱਚ ਹਨ। ਸੂਤਰਾਂ ਮੁਤਾਬਕ ਮੰਤਰੀ ਇੱਕ ਵਿਆਹ ਸਮਾਗਮ ਵਿੱਚ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਸਮਾਜ ਸੇਵੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਐਕਟਿਵਾ ਸਵਾਰ ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਦੋਂਕਿ ਡਾਕਟਰਾਂ ਨੇ ਦੋ ਘੰਟੇ ਤੱਕ ਇਲਾਜ ਸ਼ੁਰੂ ਨਹੀਂ ਕੀਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਸੁਰੱਖਿਆ ਵਾਲੀ ਗੱਡੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਲੱਗੀ ਹੋਈ ਹੈ।

 

 

Leave a Reply

Your email address will not be published.