News

ਮੰਤਰੀ ਬਣੇ ਸਾਥੀਆਂ ਨੂੰ ਵਧਾਈ, ਮੈਨੂੰ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ: ਬਲਜਿੰਦਰ ਕੌਰ

ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਇਹ ਖ਼ਬਰਾਂ ਆ ਰਹੀਆਂ ਹਨ ਕਿ ਵਿਧਾਇਕਾ ਬਲਜਿੰਦਰ ਕੌਰ ਨੂੰ ਮੰਤਰੀ ਮੰਡਲ ਵਿੱਚ ਥਾਂ ਨਾ ਮਿਲਣ ਕਾਰਨ ਉਹ ਨਾਰਾਜ਼ ਚੱਲ ਰਹੇ ਹਨ। ਪਰ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ, ਉਹਨਾਂ ਨੂੰ ਕੋਈ ਨਾਰਾਜ਼ਗੀ ਨਹੀਂ ਹੈ।

ਮੈਂ ਉਹਨਾਂ ਸਾਰੇ ਸਾਥੀਆਂ ਨੂੰ ਵਧਾਈ ਦਿੰਦੀ ਹਾਂ, ਜਿਹਨਾਂ ਨੇ ਮੰਤਰੀ ਮੰਡਲ ਵਿੱਚ ਥਾਂ ਬਣਾਈ ਹੈ। ਉਹਨਾਂ ਕਿਹਾ ਕਿ, ਮੈਨੂੰ ਉਮੀਦ ਹੈ ਕਿ ਸਾਰੇ ਨਵੇਂ ਮੰਤਰੀ ਪੰਜਾਬ ਲਈ ਬਿਹਤਰ ਕੰਮ ਕਰਕੇ ਦਿਖਾਉਣਗੇ। ਹਾਈਕਮਾਂਡ ਦਾ ਜੋ ਵੀ ਫ਼ੈਸਲਾ ਹੁੰਦਾ ਹੈ ਉਹ ਸਾਡੇ ਸਿਰ ਮੱਥੇ ਹੈ। ਪੰਜਾਬ ਵਿੱਚ ਸਾਡੀ ਪਾਰਟੀ ਕਈ ਉਤਰਾਅ-ਚੜਾਅ ਵਿਚੋਂ ਨਿਕਲੀ ਹੈ, ਮੈਨੂੰ ਜੋ ਡਿਊਟੀ ਸੌਂਪੀ ਗਈ ਹੈ, ਮੈਂ ਉਸ ਨੂੰ ਨਿਭਾਵਾਂਗੀ। ਅਸੀਂ ਪਾਰਟੀ ਦੇ ਨਾਲ ਉਸ ਸਥਿਥੀ ਵਿੱਚ ਖੜੇ ਰਹੇ ਹਾਂ, ਜਦੋਂ ਵੱਡੇ-ਵੱਡੇ ਨੇਤਾ ਪਾਰਟੀ ਛੱਡ ਰਹੇ ਸਨ।

ਉਹਨਾਂ ਅੱਗੇ ਕਿਹਾ ਕਿ, “ਇਸ ਲਈ ਪਾਰਟੀ ਜੋ ਵੀ ਜ਼ਿੰਮੇਵਾਰੀ ਲਾਵੇਗੀ, ਉਸ ਨੂੰ ਪੂਰਾ ਕਰਾਂਗੇ।” ਉਹਨਾਂ ਕਿਹਾ ਕਿ, “ਉਹਨਾਂ ਨੂੰ ਨਾਰਾਜ਼ਗੀ ਨਹੀਂ ਹੈ।” ਬਲਜਿੰਦਰ ਕੌਰ ਨੇ ਕਿਹਾ ਕਿ, “ਅੱਜ ਸਵੇਰੇ ਇਹ ਖਬਰ ਮੇਰੇ ਵਰਜ਼ਨ ਨੂੰ ਲਏ ਬਿਨਾਂ ਚਲਾਈ ਗਈ। ਮੈਨੂੰ ਬਹੁਤ ਫੋਨ ਕਾਲ ਆਈਆਂ ਇਸ ਲਈ ਮੈਂ ਉਹ ਪੋਸਟ ਡਿਲੀਟ ਕਰ ਦਿੱਤੀ।”

ਦੱਸ ਦਈਏ ਕਿ ‘ਆਪ’ ਆਗੂ ਹਰਪਾਲ ਸਿੰਘ ਚੀਮਾ, ਡਾ: ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਡਾ: ਵਿਜੇ ਸਿੰਗਲਾ ਨੇ ਪੰਜਾਬ ਮੰਤਰੀ ਮੰਡਲ ‘ਚ ਮੰਤਰੀਆਂ ਵਜੋਂ ਸਹੁੰ ਚੁੱਕੀ।  ਭੋਆ ਤੋਂ ਵਿਧਾਇਕ ਲਾਲ ਚੰਦ ਕਟਾਰੂਚੱਕ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਗੁਰਮੀਤ ਸਿੰਘ ਮੀਤ ਹੇਅਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਲਾਲਜੀਤ ਸਿੰਘ ਭੁੱਲਰ, ਸ੍ਰੀ ਬ੍ਰਹਮ ਸ਼ੰਕਰ (ਜਿੰਪਾ) ਅਤੇ ਹਰਜੋਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

Click to comment

Leave a Reply

Your email address will not be published.

Most Popular

To Top