ਮੰਤਰੀ ਨਿੱਜਰ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦਾ ਰੱਖਿਆ ਜਾਵੇਗਾ ਖਿਆਲ

ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦੇ ਉਦਯੋਗਾਂ ਦਾ ਖਿਆਲ ਰੱਖਿਆ ਜਾਵੇਗਾ। ਇਸ ਨੀਤੀ ਨੂੰ ਬਣਾਉਮ ਵਿੱਚ ਮਾਹਿਰਾਂ ਤੋਂ ਇਲਾਵਾ ਸਨਅਤਕਾਰਾਂ ਦੀ ਭੂਮਿਕਾ ਅਹਿਮ ਹੋਵੇਗੀ।
ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਵਿਖੇ ਚਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਦੌਰਾਨ ਆਯੋਜਿਤ ਐਮਐਸਐਮਈ ਕਨਕਲੈਵ ਇੰਮਪਾਵਰਿੰਗ, ਐਮਐਸਐਮਈ ਇੰਨ ਇੰਡੀਆ ਵਿੱਚ ਬਤੌਰ ਮੁੱਖ ਮਹਿਮਾਨ ਭਾਗ ਲੈ ਕੇ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਆਏ ਸਨਅਤਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਮੰਤਰੀ ਨੇ ਕਿਹਾ ਕਿ ਨਵੀਂ ਸਨਅਤੀ ਨੀਤੀ ਵਿੱਚ ਐਮਐਸਐਮਈ ਖੇਤਰ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ। ਉਹਨਾਂ ਪਾਈਟੈਕਸ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਨਾਲ ਸਰਹੱਦੀ ਫ਼ਾਸਲੇ ਘਟਦੇ ਹਨ ਅਤੇ ਕਾਰੋਬਾਰੀ ਸਾਂਝ ਵਧਦੀ ਹੈ। ਪੀਐਚਡੀ ਚੈਂਬਰ ਦੇ ਉਪਰਾਲੇ ਸਦਕਾ ਇਸ ਵਾਰ 50 ਫ਼ੀਸਦੀ ਸਟਾਲਾਂ ਵਿੱਚ ਵਾਧਾ ਹੋਇਆ ਹੈ।
ਮੋਹਿਤ ਜੈਨ ਚੇਅਰ ਐਮਐਸਐਮਈ ਕਮੇਟੀ ਪੀਐਚਡੀ ਚੈਬਰ ਆਫ ਕਾਮਰਸ ਨੇ ਕਿਹਾ ਕਿ, ਨਿੱਕੇ ਉਦਯੋਗਾਂ ਨੂੰ ਉਭਾਰਨ ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਟੈਕਸ ਢਾਂਚੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕ ਪੀਐਚਡੀ ਚੈਬਰ ਆਫ ਕਾਮਰਸ ਵੱਲੋਂ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਲਈ ਐਮਐਸਐਮਈ ਫੈਸੀਲੈਸ਼ਨ ਕੇਂਦਰ ਬਣਾਏ ਜਾ ਰਹੇ ਹਨ।