ਮੰਤਰੀ ਧਾਲੀਵਾਲ ਦਾ ਪੰਜਾਬੀਆਂ ਨੂੰ ਸੱਦਾ, ਜਿਸ ਵੀ NRI ਵੀਰ-ਭੈਣ ਨੂੰ ਕੋਈ ਸਮੱਸਿਆ ਹੈ ਤੁਰੰਤ ਮੇਰੇ ਕੋਲ ਆਓ

 ਮੰਤਰੀ ਧਾਲੀਵਾਲ ਦਾ ਪੰਜਾਬੀਆਂ ਨੂੰ ਸੱਦਾ, ਜਿਸ ਵੀ NRI ਵੀਰ-ਭੈਣ ਨੂੰ ਕੋਈ ਸਮੱਸਿਆ ਹੈ ਤੁਰੰਤ ਮੇਰੇ ਕੋਲ ਆਓ

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਕੋਲ ਆਉਣ। ਉਹ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਕੈਬਨਿਟ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੇ ਐਨਆਰਆਈ ਵੀਰੋ ਸਵੇਰ ਹੋ ਗਈ ਹੈ ਤੇ ਤੁਹਾਡਾ ਵੀਰ ਤੁਹਾਡੀ ਮਦਦ ਕਰਨ ਵਿੱਚ ਲੱਗ ਗਿਆ ਹੈ।

ਮੈਂ ਲੁਧਿਆਣੇ ਪਹੁੰਚ ਰਿਹਾ ਹਾਂ, ਜਿਹੜੇ ਵੀ ਐਨਆਰਆਈ ਵੀਰ ਭੈਣ ਨੂੰ ਕੋਈ ਸਮੱਸਿਆ ਹੈ ਤਾਂ ਤੁਰੰਤ ਮੇਰੇ ਕੋਲ ਆਓ, ਲੁਧਿਆਣੇ ਆ ਜਾਓ, ਤੁਹਾਡਾ ਭਰਾ ਤੁਹਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ‘ਪੰਜਾਬੀ ਐਨਆਰਆਈਜ਼ ਨਾਲ ਮਿਲਣੀ’ ਪ੍ਰੋਗਰਾਮ ਦੇ ਤਹਿਤ ਐਨਆਰਆਈ ਲੋਕਾਂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨਆਰਆਈ ਪੰਜਾਬੀਆਂ ਦੀ ਸਹੂਲਤ ਲਈ ਨਵੇਂ ਸਾਲ ਵਿੱਚ ਵਿਸ਼ੇਸ਼ ਪਾਲਿਸੀ ਲਿਆਂਦੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਮਾਮਲਿਆਂ ਦੇ ਹੱਲ ਤੋਂ ਇਲਾਵਾ ਪੰਜਾਬ ਦੇ ਚਹੁੰਪੱਖੀ ਵਿਕਾਸ ਵਿੱਚ ਉਨਾਂ ਨੂੰ ਸਰਗਰਮ ਭਾਈਵਾਲ ਬਣਾਇਆ ਜਾ ਸਕੇ।

Leave a Reply

Your email address will not be published. Required fields are marked *