ਮੰਤਰੀ ਅਜੈ ਮਿਸ਼ਰਾ ਟੈਨੀ ਨੇ ਕੀਤੀ ਵਿਵਾਦਿਤ ਟਿੱਪਣੀ, ਰਾਕੇਸ਼ ਟਿਕੈਤ ਨੂੰ ਕਿਹਾ ‘ਦੋ ਕੌੜੀ ਦਾ ਆਦਮੀ’

 ਮੰਤਰੀ ਅਜੈ ਮਿਸ਼ਰਾ ਟੈਨੀ ਨੇ ਕੀਤੀ ਵਿਵਾਦਿਤ ਟਿੱਪਣੀ, ਰਾਕੇਸ਼ ਟਿਕੈਤ ਨੂੰ ਕਿਹਾ ‘ਦੋ ਕੌੜੀ ਦਾ ਆਦਮੀ’

ਲਖੀਮਪੁਰ ਖੀਰੀ ਤੋਂ ਸੰਸਦ ਮੈਂਬਰ ਅਤੇ ਮੌਜੂਦਾ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਉਸ ਦੀ ਮੁਸ਼ਕਿਲਾਂ ਵਧ ਗਈਆਂ ਹਨ। ਅਜੈ ਮਿਸ਼ਰਾ ਟੈਨੀ ਨੇ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਅਪਸ਼ਬਦ ਕਹਿਣ ਵਾਲਾ ਵਿਦਾਦਤ ਬਿਆਨ ਦਿੱਤਾ ਹੈ। ਉਸ ਨੇ ਕਿਸਾਨ ਆਗੂ ਨੂੰ ਦੋ ਕੌੜੀ ਦਾ ਆਦਮੀ ਦੱਸਿਆ ਹੈ।

ਉਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਰਾਕੇਸ਼ ਟਿਕੈਤ ਤੇ ਟਿੱਪਣੀ ਕਰ ਰਿਹਾ ਹੈ ਕਿ, “ਜਦੋਂ ਹਾਥੀ ਤੁਰਦਾ ਹੈ ਤਾਂ ਕੁੱਤੇ ਭੌਂਕਦੇ ਰਹਿੰਦੇ ਹਨ। ਕਈ ਵਾਰ ਸੜਕ ‘ਤੇ ਕੁੱਤੇ ਭੌਂਕਦੇ ਹਨ। ਕਈ ਵਾਰ ਤਾਂ ਉਹ ਕਾਰ ਦੇ ਮਗਰ ਭੱਜਣ ਵੀ ਲੱਗ ਜਾਂਦੇ ਹਨ। ਪਰ ਇਹ ਉਨ੍ਹਾਂ ਦਾ ਸੁਭਾਅ ਹੈ, ਇਸ ਲਈ ਮੈਂ ਕੁਝ ਨਹੀਂ ਕਹਾਂਗਾ। ਉਹ ਆਪਣੇ ਸੁਭਾਅ ਅਨੁਸਾਰ ਵਿਹਾਰ ਕਰਦਾ ਹੈ ਪਰ ਸਾਡਾ ਅਜਿਹਾ ਸੁਭਾਅ ਨਹੀਂ ਹੈ। ਉਸ ਨੇ ਕਿਹਾ ਕਿ, “ਮੈਂ ਹਰ ਵਿਅਕਤੀ ਨੂੰ ਪੂਰਾ ਜਵਾਬ ਦਿੰਦਾ ਹਾਂ।

ਪਰ ਤੁਹਾਡੇ ਵਿਸ਼ਵਾਸ ਨੇ ਮੈਨੂੰ ਤਾਕਤ ਦਿੱਤੀ ਹੈ, ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਮਿਲਿਆ ਹੈ। “ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਦੋ ਕੌੜੀ ਦਾ ਆਦਮੀ ਹੈ। ਉਹਨਾਂ ਨੇ ਦੋ ਵਾਰ ਚੋਣ ਲੜੀ ਅਤੇ ਦੋ ਵਾਰ ਜ਼ਮਾਨਤ ਜ਼ਬਤ ਹੋ ਗਈ।” ਜੇ ਅਜਿਹਾ ਵਿਅਕਤੀ ਕਿਸੇ ਦਾ ਵਿਰੋਧ ਕਰਦਾ ਹੈ ਤਾਂ ਉਸ ਦਾ ਕੋਈ ਮਤਲਬ ਨਹੀਂ ਬਣਦਾ।

ਇਸ ਲਈ ਮੈਂ ਅਜਿਹੇ ਲੋਕਾਂ ਨੂੰ ਜਵਾਬ ਨਹੀਂ ਦਿੰਦਾ।” ਉਸ ਨੇ ਕਿਹਾ, “ਅਜਿਹੇ ਲੋਕਾਂ ਦਾ ਜਵਾਬ ਦੇਣਾ ਕੋਈ ਜਾਇਜ਼ ਨਹੀਂ ਹੈ। ਪਰ ਉਨ੍ਹਾਂ ਦੀ ਰਾਜਨੀਤੀ ਇਸੇ ਨਾਲ ਚੱਲ ਰਹੀ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਇਸੇ ਤੋਂ ਚੱਲ ਰਹੀ ਹੈ, ਫਿਰ ਉਨ੍ਹਾਂ ਨੂੰ ਆਪਣਾ ਕੰਮ ਚਲਾਉਣਾ ਚਾਹੀਦਾ ਹੈ। ਇਸ ਦਾ ਜਵਾਬ ਸਮਾਂ ਆਉਣ ‘ਤੇ ਦਿੱਤਾ ਜਾਵੇਗਾ।

Leave a Reply

Your email address will not be published.