Punjab

ਮੰਡੀ ’ਚ ਕਿਸਾਨਾਂ ਦਾ ਹਾਲ-ਬੇਹਾਲ, ਹੋ ਰਹੀ ਖੱਜਲ ਖੁਆਰੀ

ਅੱਜ ਕਿਸਾਨ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਉਹ ਸੜਕਾਂ ਤੇ ਆ ਚੁੱਕਾ ਹੈ। ਅਜਿਹਾ ਤਾਂ ਹੋਇਆ ਹੈ ਕਿਉਂ ਕਿ ਕੇਂਦਰ ਸਰਕਾਰ ਨੇ ਖੇਤੀ ਬਿੱਲਾਂ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਕੇ ਉਸ ਤੇ ਰਾਸ਼ਟਰਪਤੀ ਦੇ ਦਸਤਖ਼ਤ ਵੀ ਕਰਵਾ ਦਿੱਤੇ ਹਨ।

ਪਰ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਬਿੱਲ ਉਹਨਾਂ ਦੇ ਹਿੱਤਾਂ ਦੇ ਵਿਰੁਧ ਹਨ, ਇਹਨਾਂ ਕਾਨੂੰਨਾਂ ਕਾਰਨ ਉਹਨਾਂ ਦੀ ਕਿਰਸਾਨੀ ਮਾਰੀ ਜਾਵੇਗੀ। ਉੱਧਰ ਹੁਣ ਝੋਨੇ ਦੀ ਖਰੀਦ ਹੋ ਚੁੱਕੀ ਹੈ ਪਰ ਕਿਸਾਨ ਉੱਥੇ ਹੀ ਖੱਜਲ-ਖੁਆਰ ਹੋ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਰਕਿਟ ਕਮੇਟੀ ਨੂੰ ਹੁਕਮ ਜਾਰੀ ਕੀਤੇ ਸਨ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਪਰ ਹਾਲਾਤ ਇਸ ਦੇ ਉਲਟ ਹੀ ਹਨ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਐਲਾਨ, 15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ

ਮਾਰਕੀਟ ਕੇਮਟੀ ਵੱਲੋਂ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਕਿਸਾਨਾਂ ਦੇ ਧੁੱਪ ਛਾਂ ਵਿਚ ਬੈਠਣ ਲਈ ਪ੍ਰਬੰਧ ਕੀਤਾ ਗਿਆ ਹੈ। ਮੁਖ ਮੰਤਰੀ ਸਾਹਿਬ ਦੇ ਆਏ ਹੁਕਮ ਛਿੱਕੇ ਟੰਗੇ ਹੋਏ ਹਨ। ਕਿਸਾਨ ਅਤੇ ਆੜਤੀ ਵੀ ਪ੍ਰੇਸ਼ਾਨ ਹਨ। ਕਿਸਾਨਾਂ ਦੇ ਜੰਗਲਪਾਣੀ ਜਾਨ ਲਈ ਵੀ ਪ੍ਰਬੰਧ ਨਹੀਂ ਹੈ।

ਇਹ ਵੀ ਪੜ੍ਹੋ: ਸ਼ੰਭੂ ਬਾਰਡਰ ’ਤੇ ਭਾਰੀ ਗਿਣਤੀ ‘ਚ ਪਹੁੰਚੇ ਕਿਸਾਨ, ਕਲਾਕਾਰ ਵੀ ਲੈ ਰਹੇ ਨੇ ਵਧ ਚੜ੍ਹ ਕੇ ਹਿੱਸਾ

ਕਿਸਾਨਾਂ ਦੀ ਵੱਡੀ ਲੁੱਟ ਮੰਡੀ ਵਿਚ ਹੋ ਰਹੀ ਹੈ। ਰਾਤ ਨੂੰ ਮੰਡੀ ਵਿਚ ਚੌਂਕੀਦਾਰ ਨਾ ਹੋਣ ਕਾਰਨ ਜੀਰੀ ਦੀ ਵੱਡੀ ਪੱਧਰ ਉਤੇ ਚੋਰੀ ਹੋ ਰਹੀ ਹੈ। ਬਿਰਧ ਕਿਸਾਨ ਬੋਰੀਆਂ ਉਤੇ ਰਾਤ ਨੂੰ ਸੋਂ ਕੇ ਆਪਣੀ ਜੀਰੀ ਦੀ ਰਾਖੀ ਕਰ ਰਹੇ ਹਨ। ਅਜਮੇਰ ਸਿੰਘ ਕਿਸਾਨ, ਸ਼ਮਸ਼ੇਰ ਸਿੰਘ ਕਿਸਾਨ, ਅਮਰੀਕ ਸਿੰਘ ਕਿਸਾਨ, ਸੁਖਵਿੰਦਰ ਸਿੰਘ ਕਿਸਾਨ, ਸਰੂਪ ਸਿੰਘ ਕਿਸਾਨ ਨੇ ਦੱਸਿਆ ਕਿ ਅਸੀਂ ਆਪਣੀ ਪੁੱਤਾ ਵਾਂਗੂ ਪਾਲੀ ਜੀਰੀ ਵੇਚਣ ਲਈ ਰਾਜਪੁਰਾ ਦੀ ਮੰਡੀ ਵਿਚ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਾਂ।

ਕਿਸਾਨਾਂ ਲਈ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ ਅਤੇ ਜੰਗਲਪਾਣੀ ਜਾਣ ਲਈ ਵੀ ਪ੍ਰਬੰਧ ਨਹੀਂ ਹੈ। ਕਈ ਕਈ ਦਿਨਾਂ ਤੋਂ ਬੋਲੀ ਨਾ ਹੋਣ ਕਾਰਨ ਸਾਨੂੰ ਰਾਤ ਨੂੰ ਜੀਰੀ ਦੀ ਬੋਰੀਆਂ ਉਪਰ ਹੀ ਪੈ ਕੇ ਰਾਤ ਕੱਟਣੀ ਪੈਂਦੀ ਹੈ ਅਤੇ ਜੀਰੀ ਦੀ ਚੋਰੀ ਵੀ ਕਾਫੀ ਹੈ।

ਮਾਰਕੀਟ ਕਮੇਟੀ ਵਲੋਂ ਕੋਈ ਵੀ ਕਿਸਾਨਾਂ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਲਲਿਤ ਦਾਰਾ ਆੜਤੀ ਨੇ ਦੱਸਿਆ ਕਿ ਸਰਕਾਰ ਦੀਆਂ ਨਵੀਆਂ ਨੀਤੀਆਂ ਕਾਰਨ ਕਾਫੀ ਮੁਸ਼ਕਲ ਆ ਰਹੀ ਹੈ ਅਤੇ ਲਿਫਟਿੰਗ ਵੀ ਘੱਟ ਹੋ ਰਹੀ ਹੈ। ਸੈਲਰ ਵਾਲੇ ਵੀ ਹੜਤਾਲ ਉਤੇ ਤੁਰੇ ਫਿਰਦੇ ਹਨ।

Click to comment

Leave a Reply

Your email address will not be published. Required fields are marked *

Most Popular

To Top