News

ਮੰਜ਼ਿਲ ਪਾਉਣ ਲਈ ਮਿਹਨਤ ਦੀ ਲੋੜ, ਨਾ ਕਿ ਸਿਆਸੀ ਰੁਤਬੇ ਵਾਲੇ ਪਰਿਵਾਰ ਦੀ: ਮੁੱਖ ਮੰਤਰੀ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇੰਦਰ ਕੁਮਾਰ ਗੁਜਰਾਲ ਤਕਨੀਕੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਰੁਜ਼ਗਾਲ ਮੇਲੇ ਵਿੱਚ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ 150 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਰਤਨ ਡਾ.ਬੀਆਰ ਅੰਬੇਦਕਰ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਚਾਹੇ ਕੋਈ ਵੀ ਪਰਿਵਾਰ ਦਾ ਬੰਦਾ ਹੋਵੇ, ਅੱਗੇ ਪਹੁੰਚ ਸਕਦਾ ਹੈ ਪਰ ਮਨ ਵਿੱਚ ਬਸ ਸੰਘਰਸ਼ ਅਤੇ ਦ੍ਰਿੜਤਾ ਹੋਣੀ ਚਾਹੀਦੀ ਹੈ।

ਅੱਗੇ ਵਧਣ ਲਈ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਹੋਣ ਬੱਸ ਇੱਕ ਟੀਚਾ ਬਣਾ ਕੇ ਅੱਗੇ ਵੱਧਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਕਿਤੇ ਜਾਂਦਾ ਹੈ ਤਾਂ ਮੈਂ ਪਹਿਲਾਂ ਲਿਖ ਕੇ ਲੈ ਕੇ ਜਾਂਦਾ ਹਾਂ ਪਰ ਮੇਰੇ ਉਹ ਮੇਰੇ ਕੋਲੋਂ ਕੁੱਝ ਨਹੀਂ ਬੋਲਿਆ ਜਾਂਦਾ ਅਤੇ ਮੈਂ ਜੋ ਕੁੱਝ ਵੀ ਬੋਲਦਾ ਹਾਂ ਦਿਲੋਂ ਬੋਲਦਾ ਹਾਂ ਤੇ ਦਿਲ ਮੇਰਾ ਇਹ ਕਹਿੰਦਾ ਹੈ ਕਿ ਪੰਜਾਬ ਨੂੰ ਮੈਂ ਅੱਗੇ ਵਧਾਵਾਂ।

ਉਨ੍ਹਾਂ ਕਿਹਾ ਕਿ ਜੇਕਰ ਮੈਂ ਮੁੱਖ ਮੰਤਰੀ ਬਣ ਸਕਦਾ ਹਾਂ ਤੇ ਤੁਸੀਂ ਕਿਉਂ ਨਹੀਂ ਬਣ ਸਕਦੇ। ਡਾ.ਭੀਮ ਰਾਓ ਅੰਬੇਡਕਰ ਇੰਸਟੀਚਿਊਟ ਬਣੇਗਾ ਤਾਂ ਕਿ ਇੱਥੇ ਗਰੀਬ ਬੱਚੇ ਪੜ੍ਹਨ ਅਤੇ ਚਮਕੌਰ ਸਾਹਿਬ ’ਚ ਸਕਿਲ ਯੂਨੀਵਰਿਸਟੀ ਬਣਾ ਰਹੇ ਹਾਂ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ’ਚ ਭ੍ਰਿਸ਼ਟਾਚਰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਖ਼ਤਮ ਕਰਨ ਲਈ ਨੌਜਵਾਨ ਪੀੜ੍ਹੀ ਮੇਰੇ ਨਾਲ ਅੱਗੇ ਆਵੇ ਤਾਂ ਜੋ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾ ਸਕੇ। 

ਉਹਨਾਂ ਕਿਹਾ ਕਿ ਮੇਰੇ ਪਿਤਾ ਅਤੇ ਦਾਦਾ ਜੀ ਸਿਆਸਤ ਵਿੱਚ ਨਹੀਂ ਸਨ ਤੇ ਜੇ ਮੇਰੇ ਵਰਗਾ ਬੰਦਾ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਤੁਸੀਂ ਵੀ ਅੱਗੇ ਵੱਧ ਸਕਦੇ ਹੋ। ਉਹਨਾਂ ਅਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਆਖਿਆ ਕਿ ਜਦੋਂ ਉਹ ਪੜ੍ਹਦਾ ਹੁੰਦਾ ਸੀ ਤਾਂ ਉਦੋਂ ਵੀ ਆਪਣੇ ਪਿਤਾ ਨਾਲ ਕੰਮ ਕਰਵਾ ਕੇ ਸਕੂਲ ਕਾਲਜ ਜਾਂਦਾ ਸੀ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਹੈਂਡ ਬਾਲ ਦਾ ਤਿੰਨ ਵਾਰ ਗੋਲਡ ਮੈਡਲ ਜਿੱਤਿਆ ਹੈ।

Click to comment

Leave a Reply

Your email address will not be published. Required fields are marked *

Most Popular

To Top