News

ਮ੍ਰਿਤਕ ਫ਼ੌਜੀ ਦੀ ਬੇਕਦਰੀ, ਅੰਤਿਮ ਵਿਦਾਈ ਵੇਲੇ ਨਹੀਂ ਪਹੁੰਚਿਆ ਕੋਈ ਅਧਿਕਾਰੀ

ਬਰਨਾਲਾ ਦੇ ਭਾਰਤੀ ਫੌਜ ਦੇ ਜਵਾਨ ਜਗਦੀਪ ਸਿੰਘ ਦੀ ਕੋਰੋਨਾ ਵਾਇਰਸ ਦੇ ਇਲਾਜ ਦੌਰਾਨ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਜਲੰਧਰ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਜਵਾਨ ਦੀ ਮੌਤ ’ਤੇ ਸਰਕਾਰ ਤਾਂ ਕੀ ਪ੍ਰਸ਼ਾਸਨ ਵੱਲੋਂ ਵੀ ਕੋਈ ਅਧਿਕਾਰੀ ਨਹੀਂ ਆਇਆ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟਾਇਆ।

PunjabKesari

ਉਹਨਾਂ ਨੇ ਮ੍ਰਿਤਕ ਜਵਾਨ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜਗਦੀਪ ਸਿੰਘ 2016 ਵਿੱਚ ਕਾਰਗਿਲ ਦੇ ਸਿਆਚਿਨ ਇਲਾਕੇ ਵਿੱਚ ਬਰਫ਼ ਵਿੱਚ ਗੰਭੀਰ ਰੂਪ ਚ ਜ਼ਖ਼ਮੀ ਹੋਇਆ ਸੀ। ਇਸ ਮੌਕੇ ਜਗਦੀਪ ਦੀ ਰੇਜੀਮੇਂਟ ਦੇ ਜਵਾਨਾਂ ਨੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ।

ਸ਼ਰਮ ਦੀ ਗੱਲ ਇਹ ਹੈ ਕਿ ਜਵਾਨ ਦੇ ਅੰਤਿਮ ਸੰਸਕਾਰ ਮੌਕੇ ਕੋਈ ਪ੍ਰਸ਼ਾਨ ਦਾ ਅਧਿਕਾਰੀ ਮੌਜੂਦ ਰਿਹਾ ਅਤੇ ਨਾ ਹੀ ਉਹਨਾਂ ਨੂੰ ਸਲਾਮੀ ਦਿੱਤੀ ਗਈ। ਮ੍ਰਿਤਕ ਜਵਾਨ ਦੀਆਂ ਦੋ ਛੋਟੀਆਂ ਧੀਆਂ ਵੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫੌਜੀ ਵਿੰਗ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਗਦੀਪ ਦੇ ਇਲਾਜ ਲਈ ਲਾਪਰਵਾਹੀ ਵਰਤੀ ਗਈ ਹੈ। ਜਗਦੀਪ ਦਾ ਦਿੱਲੀ, ਪੁਣੇ ਜਾਂ ਕਿਸੇ ਵੀ ਦੇਸ਼ ਤੋਂ ਬਾਹਰ ਵਿਦੇਸ਼ੀ ਹਸਪਤਾਲ ਤੋਂ ਇਲਾਜ ਕਰਵਾਇਆ ਜਾ ਸਕਦਾ ਸੀ।

Click to comment

Leave a Reply

Your email address will not be published. Required fields are marked *

Most Popular

To Top