News

ਮੌਸਮ ਵਿਭਾਗ ਮੁਤਾਬਕ ਬਰਫ਼ਬਾਰੀ ਤੇ ਮੀਂਹ ਦੀ ਸੰਭਾਵਨਾ, ਧੁੰਦ ਨਾਲ ਹੋਰ ਵਧੇਗੀ ਠੰਡ

ਕਈ ਥਾਵਾਂ ਤੇ ਰਾਤ ਵੇਲੇ ਤਾਪਮਾਨ ਸਿਫਰ ਤੋਂ ਵੀ ਘੱਟ ਬਣਿਆ ਹੋਇਆ ਹੈ। ਕਸ਼ਮੀਰ ਘਾਟੀ ਵਿੱਚ ਜ਼ਿਆਦਾਤਰ ਸਥਾਨਾਂ ਤੇ ਸ਼ੁੱਕਰਵਾਰ ਘੱਟੋ ਘੱਟ ਤਾਪਮਾਨ ਵਿੱਚ ਗਿਰਾਵਟ ਨਾਲ ਠੰਡ ਦਾ ਪ੍ਰਕੋਪ ਵਧ ਗਿਆ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਅਗਲੇ ਕੁਝ ਦਿਨਾਂ ਤਕ ਹਲਕੀ ਬਾਰਿਸ਼ ਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

RohitJainParas

ਮੌਸਮ ਵਿਭਾਗ ਮੁਤਾਬਕ 12 ਦਸੰਬਰ ਨੂੰ ਬਰਫ਼ਬਾਰੀ ਤੋਂ ਬਾਅਦ ਹੀ ਸਾਰੇ ਕਸ਼ਮੀਰ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਹੈ ਤੇ ਠੰਡ ਤੇਜ਼ ਹੋ ਗਈ ਹੈ। ਠੰਡ ਤੇ ਕੋਰੇ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਲਗਾਤਾਰ ਤੀਜੇ ਦਿਨ ਸ਼ੁੱਕਰਵਾਰ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ ਹੈ।

ਸਫਦਰਜੰਗ ਵੇਧਸ਼ਾਲਾ ਵਿੱਚ ਤਾਪਮਾਨ ਆਮ ਤੋਂ ਤਿੰਨ ਡਿਗਰੀ ਘੱਟ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਫ਼ਦਜੰਗ ਵਿੱਚ ਮੱਧਮ ਧੁੰਦ ਪੈਣ ਨਾਲ ਵਿਜ਼ੀਬਿਲਿਟੀ 201 ਮੀਟਰ ਰਹੀ। 29 ਦਸੰਬਰ ਤੋਂ ਇਕ ਵਾਰ ਫਿਰ ਸ਼ੀਤ ਲਹਿਰ ਚਲੇਗੀ।

ਪੱਛਮੀ ਗੜਬੜੀ ਕਰ ਕੇ ਹਿਮਾਲਿਆ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਪਹੁੰਚਣ ਕਾਰਨ ਐਤਵਾਰ ਤੇ ਸੋਮਵਾਰ ਤਾਪਮਾਨ ਵਧਣ ਦਾ ਅੰਦਾਜ਼ਾ ਹੈ। ਮੈਦਾਨੀ ਇਲਾਕਿਆਂ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ ਤਾਂ ਮੌਸਮ ਵਿਭਾਗ ਸੀਤ ਲਹਿਰ ਦਾ ਐਲਾਨ ਕਰ ਦਿੰਦਾ ਹੈ।

Click to comment

Leave a Reply

Your email address will not be published. Required fields are marked *

Most Popular

To Top