News

ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ, ਪੰਜਾਬ ਕਦੋਂ ਆਵੇਗੀ ਮਾਨਸੂਨ

ਦੇਸ਼ ਵਿੱਚ 21 ਜੂਨ ਤੱਕ ਆਮ ਤੌਰ ਤੇ 10.05 ਸੈਂਟੀਮੀਟਰ ਵਰਖਾ ਦਰਜ ਕੀਤੀ ਗਈ ਹੈ। ਭਾਰਤ ਦੇ ਮੌਸਮ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਅਗਲੇ 6-7 ਦਿਨਾਂ ਤੱਕ ਮੌਨਸੂਨ ਪਹੁੰਚਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਅੱਗੇ ਕਿਹਾ ਕਿ ਮੱਧ ਭਾਰਤ ਵਿੱਚ 145.8 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜੋ ਕਿ ਆਮ ਵਰਖਾ 92.2 ਮਿਲੀਮੀਟਰ ਨਾਲੋਂ 58 ਪ੍ਰਤੀਸ਼ਤ ਵੱਧ ਹੈ।

Weather Forecast: Orange alert issued for Delhi-NCR, Punjab, Haryana as IMD  predicts heavy rains for north India

ਦੱਖਣੀ ਪ੍ਰਾਇਦੀਪ ਵਿੱਚ 133.6 ਮਿਲੀਮੀਟਰ ਵਰਖਾ ਹੋਈ ਜੋ ਕਿ ਆਮ ਨਾਲੋਂ 24 ਪ੍ਰਤੀਸ਼ਤ ਵਧੇਰੇ ਹੈ। ਵਿਭਾਗ ਮੁਤਾਬਕ ਪੂਰਬੀ ਤੇ ਉੱਤਰ-ਪੂਰਬੀ ਭਾਰਤ ਵਿੱਚ ਇਸ ਸਮੇਂ ਦੌਰਾਨ 253.9 ਮਿਲੀਮੀਟਰ ਵਰਖਾ ਹੋਈ, ਜਦਕਿ ਇਸ ਸਮੇਂ ਦੌਰਾਨ ਆਮ ਵਰਖਾ 224.8 ਮਿਲੀਮੀਟਰ ਹੈ। ਉੱਤਰ-ਪੱਛਮੀ ਭਾਰਤ ਵਿੱਚ 71.3 ਮਿਲੀਮੀਟਰ ਵਰਖਾ ਹੋਈ ਜੋ ਕਿ ਆਮ ਨਾਲੋਂ 40.6 ਮਿਲੀਮੀਟਰ ਵਰਖਾ ਨਾਲੋਂ 76 ਪ੍ਰਤੀਸ਼ਤ ਵੱਧ ਹੈ।

ਦਿੱਲੀ ਸਮੇਤ ਬਾਕੀ ਹਿੱਸਿਆਂ ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਹਿੱਸਿਆਂ ਵਿੱਚ ਅਗਲੇ ਸੱਤ ਦਿਨਾਂ ਵਿੱਚ ਇਸ ਦੇ ਅੱਗੇ ਵਧਣ ਦੀ ਬਹੁਤ ਘੱਟ ਸੰਭਾਵਨਾ ਹੈ। ਮੌਸਮ ਵਿਭਾਗ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਮਾਨਸੂਨ ਦੀ ਮੁੱਖ ਵਿਸ਼ੇਸ਼ਤਾ ਪੂਰਬੀ, ਮੱਧ ਤੇ ਉੱਤਰ-ਪੱਛਮੀ ਭਾਰਤ ਨਾਲੋਂ ਆਮ ਨਾਲੋਂ ਪਹਿਲਾਂ ਦੀ ਸ਼ੁਰੂਆਤ ਹੈ।  

Click to comment

Leave a Reply

Your email address will not be published.

Most Popular

To Top