ਮੌਸਮ ਵਿਭਾਗ ਦੀ ਚੇਤਾਵਨੀ! ਪੰਜਾਬ ’ਚ ਅਗਲੇ ਤਿੰਨ ਦਿਨਾਂ ਤਕ ਆ ਸਕਦਾ ਹੈ ਮੀਂਹ

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦਾ ਮੌਸਮ ਬਦਲ ਰਿਹਾ ਹੈ। ਹੁਣ ਫਿਰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਹੈ ਆਉਣ ਵਾਲੇ ਦੇਨਾਂ ਵਿੱਚ ਪੰਜਾਬ ਵਿੱਚ ਮੀਂਹ ਆ ਸਕਦਾ ਹੈ। ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ, ਅੰਬਾਲਾ ਤੇ ਕਰਨਾਲ ਵਿੱਚ ਮੀਂਹ ਤੇ ਬੱਦਲਵਾਈ ਦੇ ਨਾਲ-ਨਾਲ ਧੂੜ ਭਰੀ ਹਨ੍ਹੇਰੀ ਤੇ ਤੇਜ਼ ਹਵਾਵਾਂ ਚੱਲੀਆਂ ਸਨ।

ਉੱਥੇ ਹੀ ਕੌਮੀ ਰਾਜਧਾਨੀ ਦਿੱਲੀ ਦੇ ਪਾਲਮ ਅਤੇ ਸਫ਼ਦਰਗੰਜ ਵਿੱਚ ਵੀ ਹਲਕੀ ਵਰਖਾ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ 3 ਦਿਨਾਂ ਵਿੱਚ ਤੇਜ਼ ਹਵਾਵਾਂ ਚੱਲਣ ਤੇ ਧੂੜ੍ਹ ਭਰੀ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ। ਪੱਛਮੀ ਗੜਬੜ ਪਹਿਲਾਂ ਹੀ ਜੰਮੂ ਤੇ ਕਸ਼ਮੀਰ ਖੇਤਰ ਵਿੱਚ ਨਜ਼ਰ ਆਈ ਹੈ।
ਇੱਕ ਚੱਕਰਵਾਤੀ ਤਬਦੀਲੀ ਪੱਛਮੀ ਰਾਜਸਥਾਨ ਤੇ ਇਸ ਦੇ ਨਾਲ ਲਗਦੇ ਪਾਕਿਸਤਾਨ ਖੇਤਰ ਵਿੱਚ ਬਣੀ ਹੋਈ ਹੈ। ਇਹ ਗਤੀਵਿਧੀ 9 ਮਈ ਨੂੰ ਥੋੜੇ ਸਮੇਂ ਲਈ ਬਰੇਕ ਤੋਂ ਬਾਅਦ ਜਾਰੀ ਰਹੇਗੀ ਤੇ ਸੰਭਵ ਤੌਰ ਤੇ ਪਹਿਲਾਂ ਦੀ ਤੁਲਨਾ ਵਿੱਚ ਹੋਰ ਤੇਜ਼ ਹੋ ਜਾਵੇਗੀ। ਪੰਜਾਬ ਦੇ ਹਰਿਆਣਾ ਦੇ ਹੇਠਲੇ ਇਲਾਕੇ ਇਸ ਚੱਕਰਵਾਤੀ ਦਬਾਅ ਵਿੱਚ ਆਉਣਗੇ।
ਪੰਜਾਬ ਦੇ ਦੋਆਬਾ ਅਤੇ ਮਾਲਵਾ ਖੇਤਰ ਦੇ ਮੈਦਾਨੀ ਖੇਤਰ ਵਿੱਚ ਇਹਨਾਂ 3 ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਨਜ਼ਰ ਆਵੇਗੀ। ਪਠਾਨਕੋਟ, ਜਲੰਧਰ, ਅੰਮ੍ਰਿਤਸਰ, ਰੋਪੜ, ਚੰਡੀਗੜ੍ਹ, ਅੰਬਾਲਾ, ਕਰਨਾਲ, ਯਮੁਨਾਨਗਰ ਤੇ ਪੰਚਕੂਲਾ ਆਉਣ ਵਾਲੀਆਂ ਮੌਸਮ ਗਤੀਵਿਧੀਆਂ ਲਈ ਪਸੰਦੀਦਾ ਥਾਵਾਂ ਹੋਣਗੀਆਂ।
ਉੱਥੇ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਹਵਾਵਾਂ ਦੀ ਰਫ਼ਤਾਰ 60-70 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਵੀ ਹੋ ਸਕਦੀਆਂ ਹਨ। ਦਸ ਦਈਏ ਕਿ ਜਦੋਂ ਕਣਕ ਦੀ ਵਾਢੀ ਦਾ ਸਮਾਂ ਸੀ ਤਾਂ ਉਸ ਸਮੇਂ ਬੇਮੌਸਮੀ ਹੋਈ ਵਰਖਾ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਸੀ ਜਿਸ ਕਾਰਨ ਉਹਨਾਂ ਦੀ ਜਿਣਸ ਮੰਡੀ ਵਿੱਚ ਹੀ ਰੁਲ ਗਈ ਸੀ।
