ਭਾਂਵੇ ਸੂਬੇ ਦੇ ਪੱਛਮੀ ਜਿਲਿਆਂ ਚੋਂ ਨਮੀ ਘਟਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਆਗਾਮੀ ਇੱਕ ਹਫਤੇ ਤੱਕ ਕੋਈ ਬਰਸਾਤੀ ਗਤੀਵਿਧੀ ਦੀ ਉਮੀਦ ਨਾਮਾਤਰ ਹੈ, ਪਰ ਫਿਰ ਵੀ ਮਾਨਸੂਨ ਸੀਜ਼ਨ ਖ਼ਤਮ ਹੋ ਚੁੱਕਿਆ ਹੈ, ਕਹਿਣਾ ਜਲਦਬਾਜ਼ੀ ਹੋਵੇਗੀ। ਪੰਜਾਬ ’ਚ ਸਤੰਬਰ ਦੇ ਅੰਤ ਤੱਕ ਮਾਨਸੂਨ ਦੀ ਮੌਜੂਦਗੀ ਬਣੀ ਰਹਿਣ ਦੀ ਉਮੀਦ ਹੈ।
‘ਆਪ’ ਨੇ ਕੈਪਟਨ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਸਾਰੇ ਕੰਮਾਂ ਵਿਚ ਹੋਈ ਫੇਲ੍ਹ
ਆਉਣ ਵਾਲੇ 7-8 ਦਿਨ ਨਾ ਸਿਰਫ ਪੰਜਾਬ ਬਲਕਿ ਪੂਰੇ ਮੁਲਕ ਚ ਮਾਨਸੂਨੀ ਹਵਾਵਾਂ ਦਾ ਪ੍ਰਭਾਵ ਘੱਟ ਰਹੇਗਾ। ਹਾਲਾਂਕਿ ਰਾਤ ਤੇ ਸਵੇਰ ਦੌਰਾਨ ਚਲਦੀ ਮੱਧਮ ਪੂਰਬੀ ਹਵਾ ਨਾਲ ਹੁੰਮਸ ਮਹਿਸੂਸ ਹੁੰਦੀ ਰਹੇਗੀ, ਪਰ ਦੁਪਹਿਰੇ ਵਗਦੀ ਪੱਛਮੀ ਹਵਾ ਨਾਲ, ਨਮੀ ਘਟਣ ਦਾ ਸਿਲਸਿਲਾ ਬਾਦਸਤੂਰ ਜਾਰੀ ਰਹੇਗਾ।
ਸਾਫ ਅਸਮਾਨ ਹੇਠ ਘਟਦੀ ਨਮੀ ਨਾਲ ਪਾਰਾ ਵਧਣਾ ਸੁਭਾਵਿਕ ਹੈ। ਪੱਛਮੀ ਜ਼ਿਲ੍ਹਿਆਂ ’ਚ ਪੂਰਬੀ ਜ਼ਿਲ੍ਹਿਆਂ ਦੀ ਤੁਲਨਾ ਵਿਚ ਨਮੀ ਦੀ ਮਾਤਰਾ ਘੱਟ ਹੋਣ ਕਾਰਨ ਮੌਸਮ ਕੁਝ ਹੱਦ ਤੱਕ ਸਹਿਜ ਰਹੇਗਾ। 12-13 ਸਤੰਬਰ ਤੋਂ ਪੂਰਬੀ ਹਵਾਵਾਂ ਦੇ ਅਸਰ ਨਾਲ ਫਿਰ ਸਮੁੱਚੇ ਸੂਬੇ ਚ ਨਮੀ ਵਧਣ ਦੀ ਉਮੀਦ ਹੈ।
