ਮੌਸਮ ਦੇ ਬਦਲਾਅ ਕਾਰਨ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਹੋ ਰਿਹਾ ਵਾਧਾ

 ਮੌਸਮ ਦੇ ਬਦਲਾਅ ਕਾਰਨ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਹੋ ਰਿਹਾ ਵਾਧਾ

ਜਿਵੇਂ-ਜਿਵੇਂ ਗਰਮੀਆਂ ਦਾ ਮੌਸਮ ਆ ਰਿਹਾ ਹੈ ਸਬਜ਼ੀਆਂ ਦੇ ਭਾਅ ਵੀ ਤੇਜ਼ ਹੋ ਰਹੇ ਹਨ। ਤਾਪਮਾਨ 30 ਡਿਗਰੀ ਤੋਂ ਪਾਰ ਹੋ ਚੁੱਕਾ ਹੈ ਅਤੇ ਇਸ ਦੇ ਵਾਧੇ ਕਾਰਨ ਵਧੇਰੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਉੱਥੇ ਹੀ ਕੋਰੋਨਾ ਦੇ ਕੇਸਾਂ ਨੂੰ ਦੇਖਦਿਆਂ ਸਰਕਾਰ ਨੇ ਜਿਸ ਤਰ੍ਹਾਂ ਕਰਫਿਊ ਲਾਇਆ ਹੈ ਆਉਣ ਵਾਲੇ ਦਿਨਾਂ ਵਿੱਚ ਉਸ ਦਾ ਅਸਰ ਵੀ ਸਬਜ਼ੀਆਂ ਤੇ ਦੇਖਣ ਨੂੰ ਮਿਲ ਸਕਦਾ ਹੈ।

Vegetables A-Z - Vegetables

ਨਿੰਬੂ 90 ਤੋਂ 100 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ ਜਦੋਂ ਕਿ ਮੰਡੀ ਵਿੱਚ ਇਹ 50-60 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਗਲੀ ਮੁਹੱਲਿਆਂ ਵਿੱਚ ਸਬਜ਼ੀਆਂ ਵੇਚਣ ਵਾਲੇ ਅੱਧਾ ਕਿਲੋ ਜਾਂ ਪਾਈਆ ਦੇ ਹਿਸਾਬ ਨਾਲ ਨਿੰਬੂ ਵੇਚਦੇ ਹਨ ਜਿਸ ਕਾਰਨ ਨਿੰਬੂ ਦਾ ਭਾਅ 100 ਰੁਪਏ ਤੋਂ ਵੀ ਵੱਧ ਹੈ।

ਪਿਆਜ਼, ਲਸਣ, ਆਲੂ, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਚਲ ਰਹੀਆਂ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਸਬਜ਼ੀਆਂ ਆਮ ਵਾਂਗ ਪਹੁੰਚ ਰਹੀਆਂ ਹਨ ਪਰ ਗਰਮੀ ਵੱਧ ਪੈਣ ਕਾਰਨ ਕਈ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਆੜ੍ਹਤੀਆਂ ਨੇ ਅੱਗੇ ਕਿਹਾ ਕਿ ਕਿਸਾਨ ਸਿੱਧੇ ਖੇਤਾਂ ਵਿੱਚੋਂ ਸਬਜ਼ੀਆਂ ਲਿਆ ਕੇ ਮੰਡੀਆਂ ਵਿੱਚ ਵੇਚ ਦਿੰਦੇ ਹਨ। ਜਦੋਂ ਸਬਜ਼ੀਆਂ ਸੁੱਕ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਕੀਮਤ ਬਹੁਤ ਘੱਟ ਜਾਂਦੀ ਹੈ। ਇਨ੍ਹਾਂ ਕਾਰਣਾਂ ਕਰ ਕੇ ਕਈ ਸਬਜ਼ੀਆਂ ਦੀਆਂ ਕੀਮਤਾਂ ’ਤੇ ਅਸਰ ਪੈ ਰਿਹਾ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਨਵਾਂ ਪਿਆਜ਼ ਬਾਜ਼ਾਰ ਵਿਚ ਆਉਣ ਵਾਲਾ ਹੈ, ਜਿਸ ਕਾਰਣ ਮੌਜੂਦਾ ਸਮੇਂ ਮੰਡੀ ਵਿਚ ਪਿਆਜ਼ ਦੇ ਭਾਅ 12 ਤੋਂ 18 ਰੁਪਏ ਪ੍ਰਤੀ ਕਿਲੋ ਹਨ। 

Leave a Reply

Your email address will not be published.