ਮੋਹਾਲੀ ਜ਼ਿਲ੍ਹੇ ’ਚ ਥਾਣੇਦਾਰਾਂ ਦੇ ਤਬਾਦਲੇ, ਕਈ ਪੁਲਿਸ ਅਫ਼ਸਰਾਂ ਨੂੰ SHO ਲਾਇਆ

ਮੋਹਾਲੀ ਵਿੱਚ ਵੱਡੀ ਗਿਣਤੀ ਵਿੱਚ ਥਾਣਿਆਂ ਦੇ ਐਸਐਚਓਜ਼ ਤੇ ਪੁਲਿਸ ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਲਾਈਨ ਵਿੱਚ ਤਾਇਨਾਤ ਕਈ ਪੁਲਿਸ ਅਫ਼ਸਰਾਂ ਨੂੰ ਐਸਐਚਓ ਲਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਥਾਣਾ ਮੁਖੀਆਂ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ।
ਮੋਹਾਲੀ ਏਅਰਪੋਰਟ ਥਾਣੇ ਦੇ ਐਸਐਚਓ ਇੰਸਪੈਕਟਰ ਗੱਬਰ ਸਿੰਘ ਨੂੰ ਮਟੌਰ ਥਾਣੇ ਦਾ ਨਵਾਂ ਐਸਐਚਓ ਲਾਇਆ ਹੈ ਜਦਕਿ ਮਟੌਕ ਥਾਣੇ ਦੇ ਪਹਿਲੇ ਐਸਐਚਓ ਨਵੀਨਪਾਲ ਸਿੰਘ ਲਹਿਲ ਨੂੰ ਇੱਥੋਂ ਬਦਲ ਕੇ ਪੁਲਿਸ ਲਾਈਨ ਭੇਜਿਆ ਗਿਆ ਹੈ। ਇੰਸਪੈਕਟਰ ਗੁਰਮੀਤ ਸਿੰਘ ਨੂੰ ਸੀਆਈਏ ਸਟਾਫ਼-2 ਦਾ ਇੰਚਾਰਜ ਲਾਇਆ ਗਿਆ ਹੈ।
ਇਸ ਤੋਂ ਪਹਿਲਾਂ ਉਹ ਪੁਲਿਸ ਲਾਈਨ ਵਿੱਚ ਤਾਇਨਾਤ ਸਨ। ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ ਨੂੰ ਪੁਲਿਸ ਲਾਈਨ ਤੋਂ ਬਦਲ ਕੇ ਮੋਹਾਲੀ ਏਅਰਪੋਰਟ ਥਾਣੇ ਦਾ ਐਸਐਚਓ ਲਾਇਆ ਗਿਆ ਹੈ। ਇੰਸਪੈਕਟਰ ਸੁਨੀਲ ਕੁਮਾਰ ਨੂੰ ਥਾਣਾ ਸਿਟੀ ਖਰੜ ਤੋਂ ਬਦਲ ਕੇ ਪੁਲਿਸ ਲਾਈਨ ਭੇਜਿਆ ਗਿਆ ਹੈ ਜਦਕਿ ਥਾਣਾ ਸਦਰ ਖਰੜ ਦੇ ਐਸਐਚਓ ਯੋਗੇਸ਼ ਕੁਮਾਰ ਨੂੰ ਇੱਥੋਂ ਬਦਲ ਕੇ ਬਲਾਕ ਮਾਜਰੀ ਦੇ ਪਹਿਲੇ ਥਾਣਾ ਮੁਖੀ ਹਿੰਮਤ ਸਿੰਘ ਨੂੰ ਪੁਲਿਸ ਲਾਈਨ ਵਿੱਚ ਤਾਇਨਾਤ ਕੀਤਾ ਗਿਆ ਹੈ।
ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਹੰਡੇਸਰਾ ਦਾ ਨਵਾਂ ਐੱਸਐੱਚਓ ਲਾਇਆ ਗਿਆ ਹੈ। ਇੰਜ ਹੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਪੁਲੀਸ ਲਾਈਨ ਤੋਂ ਥਾਣਾ ਸਿਟੀ ਖਰੜ ਵਿੱਚ ਐਸਐਚਓ ਤਾਇਨਾਤ ਕੀਤਾ ਗਿਆ ਹੈ। ਸਬ ਇੰਸਪੈਕਟਰ ਭਗਤਵੀਰ ਸਿੰਘ ਨੂੰ ਥਾਣਾ ਸਦਰ ਕੁਰਾਲੀ ਤੋਂ ਬਦਲ ਕੇ ਸਦਰ ਥਾਣਾ ਖਰੜ ਦਾ ਐੱਸਐੱਚਓ ਲਾਇਆ ਹੈ। ਸਬ ਇੰਸਪੈਕਟਰ ਮਨੀਸ਼ ਕੁਮਾਰ ਨੂੰ ਸੰਨੀ ਐਨਕਲੇਵ ਪੁਲੀਸ ਚੌਕੀ ਤੋਂ ਬਦਲ ਕੇ ਸਦਰ ਥਾਣਾ ਕੁਰਾਲੀ ਦੇ ਐੱਸਐੱਚਓ ਦੀ ਜ਼ਿੰਮੇਵਾਰੀ ਦਿੱਤੀ ਹੈ।