News

ਮੋਹਾਲੀ ਦੇ ਡੇਰਾਬੱਸੀ ‘ਚ ਬੰਦੂਕ ਦੀ ਨੋਕ ‘ਤੇ 1 ਕਰੋੜ ਦੀ ਲੁੱਟ, ਫਲ ਵਿਕਰੇਤਾ ’ਤੇ ਚਲਾਈ ਗੋਲੀ

ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਆਏ ਦਿਨ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਮੋਹਾਲੀ ਦੇ ਡੇਰਾਬਸੀ ਵਿੱਚ ਕਾਨੂੰਨ ਤੋਂ ਬੇਖੌਫ ਬਦਮਾਸ਼ਾਂ ਨੇ ਦਿਨ-ਦਿਹਾੜੇ ਇੱਕ ਪ੍ਰਾਪਰਟੀ ਡੀਲਰ ਤੋਂ ਇੱਕ ਕਰੋੜ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਇਹ ਘਟਨਾ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਵਾਪਰੀ ਹੈ।

ਇਸ ਦੀ ਵੀਡੀਓ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਸੀਸੀਟੀਵੀ ਫੁਟੇਜ ਮੁਤਾਬਕ ਲੁਟੇਰੇ ਮੂੰਹ ਢੱਕ ਕੇ ਪ੍ਰਾਪਰਟੀ ਲੀਡਰ ਦੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਕੁਝ ਹੀ ਮਿੰਟਾਂ ਵਿੱਚ ਇੱਕ ਕਰੋੜ ਦੀ ਵੱਡੀ ਰਕਮ ਲੁੱਟ ਕੇ ਫਰਾਰ ਹੋ ਗਏ। ਜਦੋਂ ਇੱਕ ਫਲ ਵਿਕਰੇਤਾ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਲੁਟੇਰਿਆਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ।

ਜਿਸ ਦੌਰਾਨ ਚੱਲੀਆਂ ਦੋ ਗੋਲੀਆਂ ਵਿੱਚੋਂ ਇੱਕ ਫਲ ਵੇਚਣ ਵਾਲੇ ਦੇ ਪੇਟ ਵਿੱਚ ਜਾ ਲੱਗੀ ਅਤੇ ਦੂਜੀ ਉਸ ਦੇ ਸਿਰ ਤੇ ਲੱਗੀ। ਜਿਸ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਡੇਰਾਬੱਸੀ ਦੇ ਹਸਪਤਾਲ ਲਿਜਾਇਆ ਗਿਆ। ਇੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉਸ ਦਾ ਇਲਾਜ ਕੀਤਾ ਗਿਆ।

ਪੀੜਤ ਪ੍ਰਾਪਰਟੀ ਡੀਲਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਇਹ ਲੋਕ ਜ਼ਮੀਨ ਦੇ ਸੌਦੇ ਦੇ ਸਿਲਸਿਲੇ ਵਿੱਚ ਮੇਰੇ ਦਫ਼ਤਰ ਵਿੱਚ ਆਏ ਅਤੇ ਰਿਵਾਲਵਰ ਕੱਢ ਕੇ ਇੱਕ ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ ਜਿਹਨਾਂ ਨਾਲ ਇਹ ਸੌਦਾ ਹੋ ਰਿਹਾ ਸੀ, ਉਹ ਪੰਜਾਬ ਦੇ ਜੀਰਾ ਦੇ ਰਹਿਣ ਵਾਲੇ ਹਨ ਅਤੇ ਉਸ ਨੇ ਬੰਦੇ ਭੇਜੇ ਹਨ। ਇਸ ਮਾਮਲੇ ਵਿੱਚ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਮੁਹਾਲੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਲਦੀ ਹੀ ਮੁੱਖ ਮੁਲਜ਼ਮਾਂ ਤੱਕ ਵੀ ਪਹੁੰਚ ਜਾਵਾਂਗੇ।

Click to comment

Leave a Reply

Your email address will not be published.

Most Popular

To Top