News

ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ ਹੋ ਸਕਦੀ ਹੈ ਇਹ ਬੀਮਾਰੀ

ਕੁਝ ਲੋਕ ਮੋਬਾਇਲ ਦੀ ਵਰਤੋਂ ਇੰਨੀ ਜ਼ਿਆਦਾ ਕਰਦੇ ਹਨ ਕਿ ਦਿਨ ਦਾ ਇਕ ਚੌਥਾਈ ਤੋਂ ਜ਼ਿਆਦਾ ਸਮਾਂ ਉਹ ਮੋਬਾਇਲ ਫੋਨ ‘ਤੇ ਹੀ ਗੱਲ ਕਰਨ ਵਿਚ ਜਾਂ ਇਸ ਦੇ ਨਾਲ ਹੀ ਬਤੀਤ ਕਰਦੇ ਹਨ। ਇਸ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ਨੂੰ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਜੇ ਤੁਸੀਂ ਦਿਲ ਦੇ ਰੋਗ ਤੋਂ ਬਚਣਾ ਚਾਹੁੰਦੇ ਹੋ ਤਾਂ ਮੋਬਾਇਲ ਫੋਨ ਦੀ ਵਰਤੋਂ ਘੱਟ ਕਰੋ। ਇਸ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ, ਜੋ ਤੁਹਾਡੀ ਸਿਹਤ ਲਈ ਠੀਕ ਨਹੀਂ, ਤਾਂ ਆਓ ਜਾਣਦੇ ਹਾਂ….  

ਕੈਲੇਫੋਰਨੀਆ ਦੀ ਇਕ ਯੂਨੀਵਰਸਿਟੀ ਵਿਚ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਖੋਜ ’ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਖੋਜ ਮੁਤਾਬਕ ਜੇਕਰ ਅਸੀਂ ਦਿਨ ਵਿਚ 5 ਤੋਂ 6 ਘੰਟੇ ਮੋਬਾਈਲ ਫੋਨ ਚਲਾਉਂਦੇ ਹਨ ਤਾਂ ਸਾਡੇ ’ਚ ਮੋਟਾਪਾ ਵੱਧਣ ਦਾ ਖ਼ਤਰਾ 42 ਫੀਸਦੀ ਵੱਧ ਜਾਂਦਾ ਹੈ। ਮੋਬਾਈਲ ’ਚ ਜ਼ਿਆਦਾ ਸਮਾਂ ਵਿਅਸਥ ਰਹਿਣ ਨਾਲ ਅਸੀਂ ਆਪਣੇ ਸਰੀਰ ਦੀਆਂ ਕਿਰਿਆਵਾਂ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਸਾਨੂੰ ਖਾਣ-ਪੀਣ ਦੀ ਆਦਤ ਪੈ ਜਾਂਦੀ ਹੈ।  

ਇਕ ਖੋਜ ਤੋਂ ਪਤਾ ਲੱਗਾ ਹੈ ਕਿ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਖੂਨ ਦੇ ਦੌਰੇ ਨੂੰ ਵਧਾ ਸਕਦੀ ਹੈ। ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਸਿਸਟੋਲਿੰਕ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜਿਸ ਦੇ ਅਖੀਰ ਵਿਚ ਦਿਲ ਦੇ ਰੋਗ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ। 

ਜ਼ਿਆਦਾ ਸਮਾਂ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਮੋਟਾਪਾ ਤਾਂ ਵੱਧਦਾ ਹੀ ਹੈ, ਨਾਲ ਦਿਲ ਦੇ ਰੋਗ ਹੋਣ ਦਾ ਖ਼ਤਰਾ ਵੀ ਹੁੰਦਾ ਹੈ। ਡਾਕਟਰਾਂ ਅਨੁਸਾਰ ਸਾਡੀ ਖ਼ਰਾਬ ਸਿਹਤ ਦਾ ਕਾਰਣ ਸਾਢੇ ਹੱਥਾਂ ’ਚ ਮੋਬਾਇਲ ਦਾ ਜ਼ਿਆਦਾ ਸਮਾਂ ਰਹਿਣਾ ਹੈ।

ਫੋਨ ਜ਼ਿਆਦਾ ਵਰਤੋਂ ਕਰਨ ਵਾਲੇ ਲੋਕਾਂ ਨੂੰ ਮਿੱਠੇ ਪਾਣੀ ਵਾਲੇ ਪਦਾਰਥ, ਫਾਸਟ ਫ਼ੂਡ ਅਤੇ ਟੌਫ਼ੀਆਂ ਖਾਣ ਦੀ ਜ਼ਿਆਦਾ ਆਦਮ ਪੈ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨੀਂਦ ਵੀ ਘੱਟ ਆਉਂਦੀ ਹੈ ਅਤੇ ਉਹ ਕਸਰਤ ਬੇਗੇਰਾ ਵੀ ਘੱਟ ਕਰਦੇ ਹਨ। 

Click to comment

Leave a Reply

Your email address will not be published. Required fields are marked *

Most Popular

To Top