News

ਮੋਦੀ ਸਰਕਾਰ ਸਣੇ ਰੱਬ ਵੀ ਬਣਿਆ ਕਿਸਾਨਾਂ ਦਾ ਵੈਰੀ: ਕਿਸਾਨ

ਤਰਨਤਾਰਨ ਦੀ ਪੱਟੀ ਮੰਡੀ ਵਿੱਚ ਕਿਸਾਨਾਂ ਦੀ ਮੰਡੀਆਂ ‘ਚ ਪਈ ਸੋਨੇ ਵਰਗੇ ਕਣਕ ਮੀਂਹ ‘ਚ ਰੁਲ ਰਹੀ ਹੈ। ਵੀਡੀਓ ‘ਚ ਕਿਸਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਮੋਦੀ ਸਰਕਾਰ ਕਿਸਾਨਾਂ ਨੂੰ ਦੁਖੀ ਕਰ ਰਹੀ ਹੈ ਉੱਥੇ ਹੀ ਹੁਣ ਰੱਬ ਵੀ ਕਿਸਾਨਾਂ ਦਾ ਵੈਰੀ ਬਣ ਗਿਆ ਹੈ।

Unseasonal rain may damage wheat, mustard | Business Standard News

ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਮੀਂਹ ਦੇ ਨਾਲ ਨਾਲ ਗੜੇ ਵੀ ਪੈ ਰਹੇ ਹਨ ਅਤੇ ਕਿਸਾਨਾਂ ਦੀ ਫ਼ਸਲ ਪਾਣੀ ‘ਚ ਡੁੱਬੀ ਪਈ ਨਜ਼ਰ ਆ ਰਹੀ ਹੈ। ਉਧਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰਾਂ ਨੇ ਖੇਤਾਂ ਵਿੱਚ ਖੜੀਆਂ ਫਸਲਾਂ ਜੋ ਖ਼ਰਾਬ ਹੋ ਜਾਂਦੀਆਂ ਹਨ।

ਉਹਨਾਂ ਦਾ ਮੁਆਵਜ਼ਾ ਤਾਂ ਕੀ ਦੇਣਾ ਇੱਥੋਂ ਤੱਕ ਕਿ ਮੰਡੀਆਂ ਵਿੱਚ ਵੀ ਉਹਨਾਂ ਦੀ ਫਸਲ ਦੀ ਖਰੀਦ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਜਾਂਦਾ। ਦੱਸ ਦਈਏ ਕਿ ਕਿਸਾਨਾਂ ਦੀ ਫਸਲ ‘ਤੇ ਸੂਬਾ ਸਰਕਾਰ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇਣ ਦੀ ਗੱਲ ਆਖੀ ਗਈ ਸੀ ਪਰ ਉੱਥੇ ਹੀ ਹੁਣ ਲਗਾਤਾਰ ਖਬਰਾਂ ਆ ਰਹੀਆਂ ਨੇ ਕਿਸਾਨਾਂ ਦੀ ਫਸਲ ਖਰੀਦਣ ਲਈ ਮੰਡੀਆਂ ‘ਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top