News

ਮੋਦੀ ਸਰਕਾਰ ਵੱਲੋਂ ਮਾਨਸੂਨ ਸੈਸ਼ਨ ’ਚ ਪਾਸ ਕੀਤੇ ਜਾਣਗੇ ਕੁੱਲ 31 ਬਿੱਲ

ਅੱਜ ਤੋਂ ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੋਦੀ ਸਰਕਾਰ ਅੱਜ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸਮਾਗਮ ਦੌਰਾਨ ਕਈ ਨਵੇਂ ਬਿੱਲ ਪੇਸ਼ ਕੀਤੇ ਜਾਣਗੇ, 6 ਆਰਡੀਨੈਸਾਂ ਦੀ ਥਾਂ ਤੇ ਬਿੱਲ ਆਉਣਗੇ ਅਤੇ ਦੋ ਵਿੱਤੀ ਸੰਕਲਪ ਪਾਸ ਕਰਵਾਏ ਜਾਣਗੇ। ਇਸ ਤਰ੍ਹਾਂ 31 ਬਿੱਲ ਪਾਸ ਕਰਾਉਣ ਦਾ ਪ੍ਰਸਤਾਵ ਹੈ।

Parliament Monsoon Session 2021 Live Updates: Ask Tough Questions, Allow Government  To Respond, PM Tells Opposition

ਨਿਯਮ ਇਹ ਹਨ ਕਿ ਸੰਸਦ ਸਮਾਗਮ ਸ਼ੁਰੂ ਹੋਣ ਪਿਛੋਂ ਆਰਡੀਨੈਂਸ ਦੀ ਥਾਂ ਤੇ ਬਿੱਲ ਨੂੰ 41 ਦਿਨਾਂ ਵਿੱਚ ਜਾਂ 6 ਹਫ਼ਤਿਆਂ ਵਿੱਚ ਪਾਸ ਕਰਨਾ ਹੁੰਦਾ ਹੈ ਨਹੀਂ ਤਾਂ ਉਹ ਬੇਕਾਰ ਹੋ ਜਾਂਦੇ ਹਨ। ਸੂਚੀਬੱਧ ਵਿੱਤੀ ਬਿਲਾਂ ਵਿੱਚ ਸਾਲ 2021-22 ਲਈ ਅਨੁਪੂਰਕ ਮੰਗਾਂ ਅਤੇ ਗ੍ਰਾਂਟ ਤੇ ਚਰਚਾ ਸ਼ਾਮਲ ਹੈ।

ਬਿੱਲ

23 ਨੇਵੇਂ ਬਿੱਲ ਪੇਸ਼ ਆਉਣਗੇ

6 ਆਰਡੀਨੈਂਸ ਦੀ ਥਾਂ ਤੇ ਬਿੱਲ ਆਉਣਗੇ

2 ਵਿੱਤੀ ਸੰਕਲਪ ਪਾਸ ਕਰਵਾਏ ਜਾਣਗੇ

2 ਵਿੱਤੀ ਸੰਕਲਪ

2021-22 ਦੇ ਲਈ ਅਨੁਪੂਰਕ ਗ੍ਰਾਂਟ ਮੰਗਾਂ ਅਤੇ ਸੰਬੰਧਤ ਖਰਚਾ ਬਿੱਲ

2017-18 ਲਈ ਵਾਧੂ ਗ੍ਰਾਂਟ ਮੰਗਾਂ ਅਤੇ ਸਬੰਧਤ ਖਰਚਾ ਬਿੱਲ

6 ਆਰਡੀਨੈਂਸਾਂ ਦੀ ਥਾਂ ਲੈਣ ਵਾਲੇ ਬਿੱਲ

ਅਧਿਕਾਰ ਸੁਧਾਰ ਬਿੱਲ 2021

ਦਿਵਾਲਾ ਅਤੇ ਦੀਵਾਲੀਆਪਨ ਜ਼ਾਬਤਾ (ਸੋਧ) ਬਿੱਲ 2021

ਜ਼ਰੂਰੀ ਰੱਖਿਆ ਸੇਵਾ ਬਿੱਲ 2021

ਕੌਮੀ ਰਾਜਧਾਨੀ ਖੇਤਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਬਾਰੇ ਬਿੱਲ 2021

ਭਾਰਤੀ ਮੈਡੀਕਲ ਕੇਂਦਰੀ ਕੌਂਸਲ (ਸੋਧ) ਬਿੱਲ 2021

ਹੋਮਿਓਪੈਥਿਕ ਕੇਂਦਰੀ ਕੌਂਸਲ (ਸੋਧ) ਬਿੱਲ 2021 

ਲੋੜੀਂਦਾ ਰੱਖਿਆ ਸੇਵਾ ਆਰਡੀਨੈਂਸ 2021-
30 ਜੂਨ ਨੂੰ ਜਾਰੀ ਕੀਤਾ ਗਿਆ ਲੋੜੀਂਦਾ ਰੱਖਿਆ ਸੇਵਾ ਆਰਡੀਨੈਂਸ 2021 ਅਸਲਾ ਫੈਕਟਰੀ ਬੋਰਡ (ਓ.ਐੱਫ.ਬੀ.) ਦੀਆਂ ਪ੍ਰਮੁੱਖ ਐਸੋਸੀਏਸ਼ਨਾਂ ਵਲੋਂ ਜੁਲਾਈ ਦੇ ਅੰਤ ’ਚ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣ ਦੀ ਚਿਤਾਵਨੀ ਦੇਣ ਦੇ ਪਿਛੋਕੜ ’ਚ ਲਿਆਂਦਾ ਗਿਆ ਹੈ। ਸੰਬੰਧਤ ਐਸੋਸੀਏਸ਼ਨ ਵਲੋਂ ਓ.ਐੱਫ.ਬੀ. ਦਾ ਇਕ ਨਿਗਮੀਕਰਨ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਹੋਰ ਬਿੱਲ

ਡੀਐਨਏ ਟੈਕਨਾਲੌਜੀ ਬਿੱਲ, ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੌਜੀ, ਇੰਡੀਅਨ ਇੰਸਟੀਚਿਊਟ ਆਫ ਫਾਰੈਸਟ ਮੈਨੇਜਮੈਂਟ ਬਿੱਲ, ਚਾਰਟਰਡ ਅਕਾਊਂਟੈਂਟ ਬਿੱਲ, ਲਿਮਟਿਡ ਲਾਇਬਿਲਟੀ ਪਾਰਟਨਰਸ਼ਿਪ, ਕੋਲ ਬਿਅਰਿੰਗ ਏਰੀਆ ਬਿੱਲ,ਕੰਟੇਨਮੈਂਟ ਬਿੱਲ, ਬਿਜਲੀ ਸੋਧ ਬਿੱਲ, ਸੈਂਟਰਲ ਯੂਨੀਵਰਸਿਟੀ ਬਿੱਲ, ਕੇਂਦਰੀ ਯੂਨੀਵਰਸਿਟੀ ਬਿੱਲ 2021, ਅੰਤਰਦੇਸ਼ੀ ਜਲਯਾਨ ਬਿੱਲ 2021 ਸਮੇਤ ਕਈ ਹੋਰ ਬਿੱਲ।

Click to comment

Leave a Reply

Your email address will not be published.

Most Popular

To Top