News

ਮੋਦੀ ਸਰਕਾਰ ਦੇ ਮੰਤਰੀ ਨੇ ਖੋਲ੍ਹੀ ਪੋਲ, ਚਿੱਠੀ ਲਿਖ ਕੀਤੀ ਇਹ ਮੰਗ

ਭਾਰਤ ਸਰਕਾਰ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਦੇ ਵੱਡੇ ਵੱਡੇ ਦਿਖਾਵੇ ਤਾਂ ਕਰ ਰਹੀ ਹੈ ਪਰ ਇਹ ਦਿਖਾਵੇ ਝੂਠੇ ਨਜ਼ਰ ਆ ਰਹੇ ਹਨ। ਕੇਂਦਰ ਸਰਕਾਰ ਦੀ ਹਾਲਤ ਇਹ ਹੋ ਗਈ ਹੈ ਕਿ ਕੇਂਦਰੀ ਮੰਤਰੀ ਵੀ ਅਪਣੀ ਹੀ ਪਾਰਟੀ ਦੀ ਯੂਪੀ ਸਰਕਾਰ ਦੀ ਪੋਲ ਖੋਲ੍ਹਣ ਲੱਗ ਪਏ ਹਨ। ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਸਿਹਤ ਮਹਿਕਮੇ ਦੇ ਅਫ਼ਸਰ ਫੋਨ ਹੀ ਨਹੀਂ ਚੁੱਕ ਰਹੇ।

ਬਰੇਲੀ ਜ਼ਿਲ੍ਹੇ ਦੇ ਅਫ਼ਸਰ ਕੋਵਿਡ ਨੂੰ ਲੈ ਕੇ ਇੰਤਜ਼ਾਮ ਬਿਹਤਰ ਦੱਸ ਰਹੇ ਹਨ ਪਰ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਇਸ ਦੀ ਪੋਲ ਖੋਲ੍ਹ ਦਿੱਤੀ ਹੈ। ਉਹਨਾਂ ਅਪਣੀ ਚਿੱਠੀ ਵਿੱਚ ਲਿਖਿਆ ਕਿ ਸਿਹਤ ਵਿਭਾਗ ਦੇ ਕੁੱਝ ਅਹਿਮ ਅਧਿਕਾਰੀ ਫੋਨ ਤੱਕ ਨਹੀਂ ਚੁੱਕਦੇ ਤੇ ਰੈਫਰਲ ਦੇ ਨਾਂ ਤੇ ਮਰੀਜ਼ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਭਟਕਦੇ ਰਹਿੰਦੇ ਹਨ।

ਮੱਧ ਪ੍ਰਦੇਸ਼ ਵਿੱਚ ਐਮਐਸਐਮਈ ਅਧੀਨ ਆਕਸੀਜਨ ਪਲਾਂਟ ਲਾਉਣ ਲਈ ਹਸਪਤਾਲਾਂ ਨੂੰ ਸਰਕਾਰ ਵੱਲੋਂ 50 ਫ਼ੀ ਸਦੀ ਛੋਟ ਦਿੱਤੀ ਜਾਂਦੀ ਹੈ। ਉਹਨਾਂ ਸਲਾਹ ਦਿੱਤੀ ਕਿ ਬਰੇਲੀ ਵਿੱਚ ਵੀ ਕੁਝ ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਇਸ ਛੋਟ ਨਾਲ ਛੇਤੀ ਤੋਂ ਛੇਤੀ ਆਕਸੀਜਨ ਪਲਾਂਟ ਮੁਹੱਈਆ ਕਰਵਾਇਆ ਜਾਵੇ। ਉਹਨਾਂ ਅੱਗੇ ਕਿਹਾ ਕਿ ਹਸਪਤਾਲਾਂ ਨੂੰ ਉਪਯੋਗ ਹੋਣ ਵਾਲੇ ਮਲਟੀ ਪੈਰਾ ਮੌਨੀਟਰ, ਬਾਇਓਪੈੱਕ ਮਸ਼ੀਨ, ਵੈਂਟੀਲੇਟਰ ਸਮੇਤ ਹੋਰ ਜ਼ਰੂਰੀ ਉਪਕਰਣਾਂ ਦੀ ਕਾਲਾ ਬਾਜ਼ਾਰੀ ਕਰ ਕੇ ਉਹਨਾਂ ਨੂੰ ਡੇਢ ਗੁਣਾ ਕੀਮਤ ਤੇ ਵੇਚਿਆ ਜਾ ਰਿਹਾ ਹੈ।

ਇਸੇ ਲਈ ਇਹਨਾਂ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਜਾਣ ਤੇ ਐਮਐਸਐਮਈ ਨਾਲ ਰਜਿਸਟਰਡ ਨਿੱਜੀ ਹਸਪਤਾਲਾਂ ਨੂੰ ਛੋਟ ਦਿੱਤੀ ਜਾਵੇ। ਉਹਨਾਂ ਅੱਗੇ ਕਿਹਾ ਕਿ ਰੈਫਰ ਹੋਣ ਤੋਂ ਬਾਅਦ ਇੱਕ ਹਸਪਤਾਲ ਵਿੱਚ ਬੈੱਡ ਨਾ ਮਿਲਣ ਤੇ ਮਰੀਜ਼ ਜਦੋਂ ਦੂਜੇ ਹਸਪਤਾਲ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਜ਼ਿਲ੍ਹਾ ਹਸਪਤਾਲ ਤੋਂ ਦੁਬਾਰਾ ਰੈਫ਼ਰ ਕਰਵਾ ਕੇ ਲਿਆਓ।

ਇਸ ਲਈ ਮਰੀਜ਼ ਨੂੰ ਪਹਿਲੀ ਵਾਰ ਰੈਫਰ ਕੀਤਾ ਜਾਵੇ, ਤਦ ਉਸ ਦੇ ਪਰਚੇ ਤੇ ਸਾਰੇ ਰੈਫਰਲ ਸਰਕਾਰੀ ਹਸਪਤਾਲ ਨੂੰ ਭੇਜੇ ਜਾਣ। ਸਿਹਤ ਵਿਭਾਗ ਨੇ ਅਧਿਕਾਰੀਆਂ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਹੋਣ ਦੇ ਬਾਵਜੂਦ ਵੀ ਉਹ ਲੋਕ ਫੋਨ ਨਹੀਂ ਚੁੱਕਦੇ ਜਿਸ ਨਾਲ ਮਰੀਜ਼ਾਂ ਨੂੰ ਅਸੁਵਿਧਾ ਹੁੰਦੀ ਹੈ।

Click to comment

Leave a Reply

Your email address will not be published. Required fields are marked *

Most Popular

To Top