News

ਮੋਦੀ ਸਰਕਾਰ ‘ਤੇ ਗੁੱਸੇ ਹੁੰਦਾ-ਹੁੰਦਾ ਭਗਵੰਤ ਮਾਨ ਕੈਪਟਨ ਨਾਲ ਵੀ ਹੋ ਗਿਆ ਸਿੱਧਾ, ਰਗੜਤੇ ਸਾਰੇ ਮੰਤਰੀ-ਸੰਤਰੀ

Bhagwant Mann

ਸੰਗਰੂਰ: 14 ਸਤੰਬਰ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸਤ ਗਰਮਾ ਗਈ ਹੈ। ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ ਕੇਂਦਰ ਸਰਕਾਰ, ਉੱਥੇ ਹੀ ਸੰਸਦ ਦੇ ਮਾਨਸੂਨ ਸੈਸ਼ਨ ‘ਚ ਪ੍ਰਸ਼ਨ ਕਾਲ ਨਾ ਹੋਣ ‘ਤੇ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕ-ਸਭਾ ਤੇ ਰਾਜ-ਸਭਾ ’ਚ ਸੰਸਦ ਮੈਂਬਰ ਸਰਕਾਰ ਤੋਂ ਸਵਾਲ ਨਹੀਂ ਪੁੱਛ ਸਕਦੇ, ਸਿਫਰ ਕਾਲ ਦੌਰਾਨ ਸੰਸਦ ਮੈਂਬਰ ਆਪਣੇ ਹਲਕੇ ਦੇ ਲੋਕਲ ਮੁੱਦੇ ਨਹੀਂ ਉੱਠਾ ਸਕਣਗੇ ਤੇ ਕੇਵਲ ਪੇਸ਼ ਹੋਣ ਵਾਲੇ ਬਿੱਲਾਂ ਉੱਤੇ ਡਿਬੇਟ ਦੌਰਾਨ ਆਪਣੀ ਵਾਰੀ ਮੁਤਾਬਕ ਬੋਲ ਸਕਣਗੇ।

ਉੱਥੇ ਹੀ ਭਗਵੰਤ ਮਾਨ ਨੇ ਹੈਰਾਨੀ ਜਤਾਈ ‘ਤੇ ਕਿਹਾ ਕਿ ਸਰਕਾਰ ਨੂੰ ਸਾਂਸਦ ਦੁਆਰਾ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਲੱਗੇ ਕੋਰੋਨਾ ਫੈਲਣ ਦਾ ਖਤਰਾ ਹੋਵੇਗਾ ਪਰ ਡਿਬੇਟ ਦੌਰਾਨ ਜਦੋਂ ਸੰਸਦ ਮੈਂਬਰ ਆਪਣੀ ਸੀਟ ‘ਤੇ ਖੜ੍ਹਾ ਹੋ ਕੇ ਬੋਲੇਗਾ ਤਾਂ ਕੋਰੋਨਾ ਦਾ ਕੋਈ ਡਰ ਨਹੀਂ ਹੋਵੇਗਾ। ਭਗਵੰਤ ਮਾਨ ਵੱਲੋਂ ਜਿੱਥੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ ਗਿਆ ਉੱਥੇ ਕੈਪਟਨ ਸਰਕਾਰ ‘ਤੇ ਵੀ ਜਮ ਕੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਅਤੇ ਕੋਰੋਨਾ ਜਰੀਏ ਸਵਾਲਾਂ ਤੋਂ ਆਪਣਾ ਬਚਾਅ ਕਰ ਰਹੀ ਹੈ।

ਭਗਵੰਤ ਮਾਨ ਮੁਤਾਬਕ ਸਰਕਾਰ ਵੱਲੋਂ ਇਹ ਫੈਸਲੇ ਆਪਣੀ ਮਨਮਰਜ਼ੀ ਨਾਲ ਥੋਪੇ ਜਾ ਰਹੇ ਹਨ ਅਤੇ ਅਣ-ਐਲਾਨੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸੈਸ਼ਨ ਦੌਰਾਨ ਜਿੰਨਾ ਵੀ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੇਗਾ ਉਸ ‘ਚ ਪੰਜਾਬ ਨਾਲ ਜੁੜੇ ਹਰ ਮੁੱਦੇ ਨੂੰ ਚੁੱਕਿਆ ਜਾਵੇਗਾ। ਦੱਸ ਦਈਏ ਕਿ ਕੋਰੋਨਾ ਕਾਲ ਨੂੰ ਵੇਖਦੇ ਹੋਏ ਇਸ ਵਾਰ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵਿਚ ਕੁੱਝ ਬਦਲਾਅ ਕੀਤੇ ਗਏ ਹਨ ਜਿਸ ਮੁਤਾਬਕ ਹੁਣ ਮਾਨਸੂਨ ਸੈਸ਼ਨ ਵਿਚ ਪ੍ਰਸ਼ਨਕਾਲ ਨਹੀਂ ਹੋਵੇਗਾ ਪਰ ਸਿਫਰ ਕਾਲ ਰਹੇਗਾ।

ਇਸ ਪੌਦੇ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼, ਸ਼ਾਇਦ ਹੀ ਕੋਈ ਖਰੀਦ ਸਕੇ ਇਹ ਪੌਦਾ

14 ਸਤੰਬਰ ਨੂੰ ਸ਼ੁਰੂ ਹੋ ਕੇ 1 ਅਕਤੂਬਰ ਤੱਕ ਚੱਲਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਰਾਜ ਸਭਾ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੈਠੇਗੀ ਅਤੇ ਲੋਕ ਸਭਾ ਦੀ ਕਾਰਵਾਈ ਦੁਪਹਿਰ 3 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਸੱਤ ਵਜੇ ਤੱਕ ਚੱਲੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਨਹੀਂ ਹੋਵੇਗੀ ਅਤੇ ਕੁੱਲ 18 ਬੈਠਕਾਂ ਹੋਣਗੀਆਂ। ਇੰਨਾਂ ਕੁੱਝ ਬਦਲਾਅ ਕਰਨ ‘ਤੇ ਸਿਆਸੀ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top