ਮੋਦੀ ਸਰਕਾਰ ਚਲਾਵੇਗੀ ਨਵੀਂ ਮੁਹਿੰਮ, ਲੋਕਾਂ ਦੇ ਕੰਮਾਂ ਦਾ 31 ਅਕਤੂਬਰ ਤੱਕ ਹੋਏਗਾ ਨਿਬੇੜਾ

ਅਗਲੇ ਮਹੀਨੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ‘ਵਿਲੱਖਣ’ ਮੁਹਿੰਮ ਸਰਕਾਰੀ ਦਫ਼ਤਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਸਫ਼ਾਈ ਪ੍ਰੋਗਰਾਮ ਨੂੰ ਵਿਲੱਖਣ ਕਿਹਾ ਜਾ ਰਿਹਾ ਹੈ ਕਿਉਂ ਕਿ ਇਸ ਸਮੇਂ ਦੌਰਾਨ ਮੁਲਤਵੀ ਪਈਆਂ ਸ਼ਿਕਾਇਤਾਂ ਪੁਰਾਣੀਆਂ ਤੇ ਅਣਚਾਹੀਆਂ ਫਾਈਲਾਂ ਦੇ ਨਿਬੇੜੇ ਨਾਲ ਸਬੰਧਤ ਹੋਣਗੀਆਂ।
ਮੋਦੀ ਦੇ ਨਿਰਦੇਸ਼ਾਂ ਮੁਤਾਬਕ ਸੰਸਦ ਵਿੱਚ ਦਿੱਤੇ ਗਏ ਭਰੋਸਿਆਂ ਦਾ ਸਬੰਧਤ ਵਿਭਾਗਾਂ ਦੁਆਰਾ 31 ਅਕਤੂਬਰ ਤੋਂ ਪਹਿਲਾਂ ਨਿਬੇੜਾ ਕਰਨਾ ਪਵੇਗਾ। ਇਸ ਸਬੰਧੀ ਕੈਬਨਿਟ ਸਕੱਤਰੇਤ ਵੱਲੋਂ ਸਾਰੇ ਵਿਭਾਗਾਂ ਤੇ ਮੰਤਰਾਲਿਆਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਕੈਬਨਿਟ ਸਕੱਤਰੇਤ ਵੱਲੋਂ ਇਸ ਬਾਰੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ ਦੇ ਆਧਾਰ ਤੇ ਸਾਰੇ ਦਫ਼ਤਰਾਂ ਨੇ 13 ਸਤੰਬਰ ਤੋਂ ਜ਼ਰੂਰੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰੋਗਰਾਮ ਗਾਂਧੀ ਜਯੰਤੀ ਦੇ ਦਿਨ ਤੋਂ ਸ਼ੁਰੂ ਹੋਵੇਗਾ। ਇੰਝ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਇਸ ‘ਸਵੱਛਤਾ ਮੁਹਿੰਮ’ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਸਾਰੇ ਕੰਮ ਅੰਤਮ ਤਾਰੀਖ ਤੋਂ ਪਹਿਲਾਂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
