News

ਮੋਦੀ ਸਰਕਾਰ ਖ਼ਿਲਾਫ਼ ਖੁੱਲ੍ਹ ਸਕਦਾ ਹੈ ਕਿਸਾਨਾਂ ਦਾ ਇਕ ਹੋਰ ਮੋਰਚਾ!

ਕਿਸਾਨਾਂ ਦੇ ਪਹਿਲਾਂ ਚਲ ਰਹੇ ਮੋਰਚੇ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੇ ਤੇ ਹੁਣ ਕਿਸਾਨਾਂ ਫਿਰ ਇਕ ਹੋਰ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਸੂਬੇ ਦੇ ਹਜ਼ਾਰਾਂ ਕਿਸਾਨ ਨਵੇਂ ਬਣਨ ਵਾਲੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਮਾਰਗ ਅਧੀਨ ਐਕੁਆਇਰ ਹੋਣ ਵਾਲੀ ਜ਼ਮੀਨ ਦਾ ਘੱਟ ਮੁਆਵਜ਼ਾ ਦੇਣ ਦਾ ਇਲਜ਼ਾਮ ਲਾ ਕੇ ਲਾਮਬੰਦ ਹੋ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਵਾਲੀ ਹੈ। ਪਰ ਅਜੇ ਤਕ ਜ਼ਮੀਨ ਦੇ ਭਾਅ ਜਾਂ ਹੋਰ ਮੁਆਵਜ਼ੇ ਬਾਰੇ ਉਹਨਾਂ ਨੂੰ ਕੁੱਝ ਨਹੀਂ ਦਸਿਆ ਜਾ ਰਿਹਾ। ਦੱਸਣਯੋਗ ਹੈ ਕਿ ਇਹ ਸੜਕ ਪਟਿਆਲਾ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਤੱਕ ਜਾਣੀ ਹੈ।

ਇਹ ਸੜਕ ਪੂਰੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀ ਜ਼ਮੀਨ ਇਸ ਸੜਕ ਅਧੀਨ ਆ ਰਹੀ ਹੈ। ਜੇ ਕਿਸਾਨਾਂ ਨੂੰ ਜ਼ਮੀਨਾਂ ਦਾ ਸਹੀ ਭਾਅ ਨਾ ਮਿਲਿਆ ਤਾਂ ਮੋਦੀ ਸਰਕਾਰ ਖਿਲਾਫ਼ ਇਕ ਹੋਰ ਮੋਰਚਾ ਖੋਲ੍ਹਣਾ ਪਵੇਗਾ ਤੇ ਇਸ ਦਾ ਸਭ ਤੋਂ ਵੱਧ ਸੇਕ ਪੰਜਾਬ ਭਾਜਪਾ ਨੂੰ ਲੱਗੇਗਾ।

ਕਿਸਾਨਾਂ ਦੀ ਚੇਤਾਵਨੀ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਵੀ ਲਾਮਬੰਦ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ ਤੇ ਉਹਨਾਂ ਦੇ ਇਤਰਾਜ਼ ਬਗੈਰ ਕਾਰਨ ਦੱਸੇ ਹੀ ਰੱਦ ਕੀਤੇ ਜਾ ਰਹੇ ਹਨ।

ਕਿਸਾਨ ਇਸ ਗੱਲ ਤੋਂ ਵੀ ਨਿਰਾਸ਼ ਹਨ ਕਿ ਸਾਰੀ ਕਾਰਵਾਈ ਨੂੰ ਬੜੇ ਗੁਪਤ ਢੰਗ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਕਰ ਕੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਸਰਕਾਰ ਕੌਡੀਆਂ ਦੇ ਭਾਅ ਲੈਣਾ ਚਾਹੁੰਦੀ ਹੈ।
 
 

Click to comment

Leave a Reply

Your email address will not be published. Required fields are marked *

Most Popular

To Top