News

ਮੋਦੀ ਨੇ ਫਿਰ ਕੀਤਾ ਐਲਾਨ, ਖੇਤੀ ਕਾਨੂੰਨ ਕਿਸੇ ਵੀ ਹਾਲਤ ‘ਚ ਵਾਪਸ ਨਹੀਂ ਲਏ ਜਾਣਗੇ, ਕਿਸਾਨ ਹੋਏ ਲਾਲ-ਪੀਲੇ

ਪੰਜਾਬ ਵਿੱਚ ਕਿਸਾਨਾਂ ਦਾ ਵਿਰੋਧ ਕੇਂਦਰ ਖਿਲਾਫ਼ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਇੰਨਾ ਸੰਘਰਸ਼ ਅਤੇ ਵਿਰੋਧ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਫਿਰ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਲਏ ਜਾਣਗੇ।

ਪੀਐਮ ਮੋਦੀ ਦੇ ਇਸ ਦਾਅਵੇ ਪਿੱਛੋਂ ਕਿਸਾਨਾਂ ਅੰਦਰ ਰੋਸ ਹੋਰ ਵਧ ਗਿਆ ਹੈ। ਕਿਸਾਨਾਂ ਨੇ ਮੋਦੀ ਦੇ ਇਸ ਸਟੈਂਡ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਕਰ ਰਹੇ ਹਨ। ਪਰ ਕਿਸਾਨ ਜਦੋਂ ਤਕ ਇਹਨਾਂ ਕਾਨੂੰਨਾਂ ਦੇ ਜਿੱਤ ਹਾਸਲ ਨਹੀਂ ਕਰ ਲੈਂਦੇ ਉਹਨਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।  

ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਮਹੂਰੀਅਤ ਦਾ ਰਾਹ ਛੱਡ ਕੇ ਤਾਨਾਸ਼ਾਹੀ ਫੈਸਲੇ ਥੋਪ ਰਹੀ ਹੈ। ਇਸ ਲਈ ਹੁਣ ਦੇਸ਼ ਅੰਦਰ ਜਮਹੂਰੀਅਤ ਨੂੰ ਬਚਾਉਣ ਲਈ ਵੀ ਜੰਗ ਲੜਨੀ ਪਏਗੀ। ਮੋਦੀ ਤੇ ਬੀਜੇਪੀ ਲੀਡਰਾਂ ਦੀ ਬਿਆਨਬਾਜ਼ੀ ਮਗਰੋਂ ਕਿਸਾਨ ਅੱਜ ਦੁਸਹਿਰੇ ਮੌਕੇ ਬੀਜੇਪੀ ਲੀਡਰਾਂ ਦੇ ਪੁਤਲੇ ਫੂਕ ਕੇ ਮਨਾਉਣਗੇ।

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ, ਕਾਰਪੋਰੇਟ ਤੇ ਸਾਮਰਾਜੀ ਕੰਪਨੀਆਂ ਦੇ 15-20 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਗਏ ਹਨ ਜੋ ਅੱਜ ਸਾੜੇ ਜਾਣੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਪੁਤਲੇ ਸੂਬੇ ਦੇ 41 ਸ਼ਹਿਰਾਂ ਤੇ ਇੱਕ ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਫੂਕੇ ਜਾਣਗੇ।

ਇਸ ਮੌਕੇ ਕੋਈ ਟਕਰਾਅ ਦੀ ਹਾਲਤ ਨਾ ਬਣੇ, ਇਸ ਲਈ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਦੱਸ ਦਈਏ ਕਿ ਮੋਦੀ ਨੇ ਸ਼ਨੀਵਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨਾਂ ਲਈ ਲਿਆਂਦੇ ਕਾਨੂੰਨਾਂ ਤੋਂ ਪਿੱਛੇ ਨਹੀਂ ਹਟਿਆ ਜਾਏਗਾ। ਉਨ੍ਹਾਂ ਕਿਹਾ, ‘‘ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਲਾਗਤ ਖ਼ਰਚੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਸਾਨੂੰ ਬਦਲਦੇ ਸਮੇਂ ਵਿੱਚ ਆਪਣੀਆਂ ਕੋਸ਼ਿਸ਼ਾਂ ਵੀ ਵਧਾਉਣੀਆਂ ਪੈਣਗੀਆਂ।’’

ਮੋਦੀ ਨੇ ਕਿਹਾ, ‘‘ਕਿਸਾਨਾਂ ਨੂੰ ਆਪਣੀ ਫ਼ਸਲ ਦੇਸ਼ ਵਿੱਚ ਕਿਤੇ ਵੀ ਵੇਚਣ ਦੀ ਆਜ਼ਾਦੀ ਦੇਣਾ, ਹਜ਼ਾਰਾਂ ਕਿਸਾਨ ਉਤਪਾਦਕ ਜਥੇਬੰਦੀਆਂ ਬਣਾਉਣਾ, ਰੁਕੇ ਪਏ ਨਹਿਰੀ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣਾ, ਫ਼ਸਲੀ ਬੀਮਾ ਸਕੀਮਾਂ ਨੂੰ ਬਿਹਤਰ ਬਣਾਉਣਾ, ਮਿੱਟੀ ਸਿਹਤ ਕਾਰਡ ਬਣਾਉਣਾ ਇਸ ਸਭ ਦਾ ਮਕਸਦ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਕਿਸਾਨਾਂ ਨੂੰ ਖੇਤੀ ਵਿੱਚ ਮੁਸ਼ਕਲ ਨਾ ਆਵੇ। ਅਜਿਹੇ ਉਪਰਾਲੇ ਲਗਾਤਾਰ ਜਾਰੀ ਹਨ।’’  

Click to comment

Leave a Reply

Your email address will not be published. Required fields are marked *

Most Popular

To Top