ਕੁਝ ਦਿਨ ਪਹਿਲਾਂ ਫੇਸਬੁੱਕ ਤੇ ਵਾਇਰਲ ਹੋਈ ਬਲਵਿੰਦਰ ਜਿੰਦੂ ਦੀ ਇਕ ਵੀਡੀਉ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਿਚ ਬਲਵਿੰਦਰ ਜਿੰਦੂ ਨੇ ਹਿੰਦੂ ਸਮਾਜ ਦੇ ਪ੍ਰਭੂ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਬਣਵਾਸ ਕੱਟਣ ਅਤੇ ਅਯੁਧਿਆ ਵਾਪਸ ਆਉਣ ਤੇ ਸੀਤਾ ਮਾਤਾ ਉੱਤੇ ਕੀਤੇ ਸ਼ੱਕ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਸ਼ਿਵ ਸੇਨਾ ਵੱਲੋਂ ਇਹਨਾਂ ਵਿਚਾਰਾਂ ਦਾ ਵਿਰੋਧ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਸ਼ਬਦਾਵਲੀ ਨਾਲ ਹਿੰਦੂ ਧਰਮ ਨੂੰ ਠੇਸ ਪਹੁੰਚੀ ਹੈ। ਉਹ ਚਾਹੁੰਦੇ ਹਨ ਕਿ ਜਿੰਦੂ ਕਿਸੇ ਹਿੰਦੂ ਮੰਦਰ ਵਿਚ ਜਾ ਕੇ ਹਿੰਦੂਆਂ ਤੋਂ ਮਾਫੀ ਮੰਗੇ। ਅਤੇ ਉਹਨਾਂ ਨੇ ਬਲਵਿੰਦਰ ਜਿੰਦੂ ਖਿਲਾਫ ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿਖੇ ਮਾਮਲਾ ਦਰਜ ਕਰਾਉਣ ਦੀ ਗੱਲ ਵੀ ਕੀਤੀ ਹੈ।

ਸ਼ਿਵ ਸੈਨਾ ਦਾ ਕਹਿਣਾ ਹੈ ਕਿ ਜਿੰਦੂ ਨੇ ਹਿੰਦੂ ਇਤਿਹਾਸ ਨੂੰ ਆਪਣੀ ਸ਼ਬਦਾਵਲੀ ਵਿਚ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਜਦੋਂ ਤੱਕ ਜਿੰਦੂ ਮਾਫੀ ਨਹੀਂ ਮੰਗਦਾ ਉਸਦੇ ਖਿਲਾਫ ਪੂਰੇ ਪੰਜਾਬ ਵਿੱਚ ਮਾਮਲੇ ਦਰਜ ਕਰਾਏ ਜਾਣਗੇ। ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਵੱਧ ਜਾਣਕਾਰੀ ਲਈ ਦੱਸ ਦੇਈਏ ਕਿ ਜਿੰਦੂ ਨੇ ਜਨਤਾ ਦੀ ਸਹਾਇਤਾ ਕੀਤੀ ਅਤੇ ਹੋਰ ਕਈ ਚੰਗੇ ਕੰਮ ਕੀਤੇ। ਪਰ ਇਸ ਵਾਰ ਮਾਮਲਾ ਗੰਭੀਰ ਰੂਪ ਚ ਸਾਹਮਣੇ ਆਇਆ ਹੈ।
