Uncategorized

ਮੋਟਾਪਾ ਘੱਟ ਕਰਨ ਲਈ ਅਪਣਾਓ ਇਹ ਆਦਤ, ਜਲਦ ਘਟੇਗਾ ਭਾਰ

ਸਰੀਰ ਦਾ ਭਾਰ ਠੀਕ ਰਹੇ ਇਸ ਦੇ ਲਈ ਤੁਹਾਨੂੰ ਅਪਣੀਆਂ ਆਦਤਾਂ ਅਤੇ ਲਾਈਫ਼ਸਟਾਇਲ ਵਿਚ ਕਾਫ਼ੀ ਜ਼ਿਆਦਾ ਬਦਲਾਅ ਲਿਆਉਣ ਦੀ ਜ਼ਰੂਰਤ ਹੈ। 2019 ਵਿੱਚ ਅਮਰੀਕਾ ਜਨਰਲ ਆਫ਼ ਲਾਈਫਸਟਾਇਲ ਮੈਡੀਸੀਨ ਵਿੱਚ ਪ੍ਰਕਾਸ਼ਿਤ ਇਕ ਲੇਖ ਵਿੱਚ ਲਿਖਿਆ ਗਿਆ ਹੈ ਕਿ ਸਿਹਤ ਜੀਵਨਸ਼ੈਲੀ ਅਪਣਾ ਕੇ ਤੁਸੀਂ ਭਾਰ ਵਧਣ ਅਤੇ ਮੋਟਾਪੇ ਦੀ ਸਮੱਸਿਆ ਨੂੰ ਕਾਫ਼ੀ ਦੂਰ ਕਰ ਸਕਦੇ ਹੋ। ਕੁੱਝ ਅਜਿਹੀਆਂ ਹੀ 6 ਆਸਾਨ ਆਦਤਾਂ ਹਨ ਜੋ ਤੁਹਾਡੇ ਭਾਰ ਨੂੰ ਘਟ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।

ਗਰਮ ਪਾਣੀ ਪੀਓ

ਜੇ ਤੁਹਾਡੀ ਪਾਚਨ ਪ੍ਰਕਿਰਿਆ ਰਾਤ ਨੂੰ ਹੌਲੀ ਹੋ ਜਾਂਦਾ ਹੈ ਤਾਂ ਸਵੇਰੇ ਉਠਣ ਸਮੇਂ ਸਹੀ ਤਰੀਕੇ ਨਾਲ ਕਿਕ-ਸਟਾਰਟ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਦੇ ਲਈ ਇਕ ਜਾਂ ਦੋ ਗਿਲਾਸ ਗਰਮ ਪਾਣੀ ਪੀਣਾ ਜ਼ਰੂਰੀ ਹੈ। ਗਰਮ ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਲੈਣਾ ਚਾਹੀਦਾ ਹੈ। ਤੁਸੀਂ ਸਵੇਰੇ ਦੋ ਗਿਲਾਸ ਪਾਣੀ ਪੀਣ ਤੋਂ ਬਾਅਦ ਹਲਕਾ ਅਤੇ ਤਰੋਤਾਜ਼ਾ ਮਹਿਸੂਸ ਕਰੋਗੇ।

ਇਹ ਵੀ ਪੜ੍ਹੋ: BREAKING NEWS: ਸੁਪਰੀਮ ਕੋਰਟ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ’ਤੇ ਲਾਈ ਰੋਕ

ਕਸਰਤ ਕਰੋ

ਸਵੇਰੇ ਘਟ ਤੋਂ ਘਟ 20 ਮਿੰਟ ਲਈ ਕੁੱਝ ਕਸਰਤਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਜੇ ਤੁਸੀਂ ਇਹ ਸਭ ਨਹੀਂ ਕਰ ਸਕਦੇ ਤਾਂ ਜਿੰਮ ਜਾ ਕੇ ਕਿਸੇ ਨਾ ਕਿਸੇ ਪ੍ਰਕਾਰ ਦੀ ਹਾਈ ਇੰਟੇਂਸਿਟੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਨਾ ਕੇਵਲ ਪਾਚਨ ਸ਼ਕਤੀ ਠੀਕ ਰਹੇਗੀ ਸਗੋਂ ਐਂਡੋਫਰਿਨ ਨੂੰ ਵਧਾ ਕੇ ਤੁਹਾਡੇ ਦਿਨ ਦੀ ਸ਼ੁਰੂਆਤ ਕਰਨ ਵਿੱਚ ਵੀ ਮਦਦ ਕਰੇਗਾ।

ਇਹ ਵੀ ਪੜ੍ਹੋ: ਹੁਣ ਇਸ ਕਮੇਟੀ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਰਤਾ ਵੱਡਾ ਐਲਾਨ

ਧੁੱਪ ਲੈਣਾ ਜ਼ਰੂਰੀ

ਵਿਟਾਮਿਨ ਡੀ ਸਰੀਰ ਲਈ ਕਾਫ਼ੀ ਜ਼ਰੂਰੀ ਹੁੰਦਾ ਹੈ। ਇਹ ਬੋਧਿਕ ਕਾਰਜ ਨੂੰ ਵਧਾਵਾ ਦਿੰਦੀ ਹੈ ਅਤੇ ਮੂਡ ਨੂੰ ਨਿਯੰਤਰਿਤ ਕਰਦੀ ਹੈ। ਸੂਰਜ ਦੀਆਂ ਕਿਰਨਾਂ ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਮੰਨੀਆਂ ਜਾਂਦੀਆਂ ਹਨ ਇਸ ਲਈ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਕੁੱਝ ਘੰਟਿਆਂ ਲਈ ਸਵੇਰੇ ਧੁੱਪ ਵਿੱਚ ਜ਼ਰੂਰ ਬੈਠੋ।

ਠੰਡੇ ਪਾਣੀ ਨਾਲ ਨਹਾਓ

ਠੰਡੇ ਪਾਣੀ ਨਾਲ ਜ਼ਿਆਦਾ ਨਹਾਉਣਾ ਵੀ ਸਿਹਤ ਲਈ ਚੰਗਾ ਨਹੀਂ ਹੁੰਦਾ ਪਰ ਕਈ ਅਧਿਐਨਾਂ ਵਿੱਚ ਦਸਿਆ ਗਿਆ ਹੈ ਕਿ ਇਹ ਸਰੀਰ ਵਿੱਚ ਫ੍ਰੋਜ਼ਨ ਐਡੀਪੋਜ਼ ਟਿਸ਼ੂ ਨੂੰ ਸਰਗਰਮ ਕਰ ਸਕਦਾ ਹੈ ਜੋ ਕਿ ਵਾਈਟ ਫੈਟੀ ਟਿਸ਼ੂ ਨੂੰ ਜਲਾਉਣ ਵਿੱਚ ਮਦਦ ਕਰਦੇ ਹਨ। ਸਵੇਰੇ-ਸਵੇਰੇ ਠੰਡੇ ਪਾਣੀ ਨਾਲ ਨਹਾਉਣ ਨਾਲ ਤੁਸੀਂ ਸਰੀਰ ਦੀ ਚਰਬੀ ਸਾੜ ਸਕਦੇ ਹੋ ਅਤੇ ਅਪਣੇ ਮੇਟਾਬਾਲਿਜ਼ਮ ਨੂੰ ਵਧਾ ਸਕਦੇ ਹੋ।

ਸਵੇਰ ਦਾ ਭੋਜਨ ਸਹੀ ਕਰੋ

ਸਵੇਰੇ ਦੇ ਭੋਜਨ ਲਈ ਅੰਡੇ, ਤਾਜ਼ੇ ਫ਼ਲ, ਸੁੱਕੇ ਮੇਵੇ ਅਤੇ ਬੀਜ ਵਰਗੇ ਪ੍ਰੋਟੀਨ ਖਾਓ। ਨਾਲ ਹੀ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਹੈਲਦੀ ਕਾਰਬੋਹਾਈਡ੍ਰੇਟਸ ਜਿਵੇਂ ਜਈ, ਮਲਟੀਗ੍ਰੇਨ, ਬ੍ਰੈਡ ਆਦਿ ਦਾ ਸੇਵਨ ਕਰੋ। ਦੁਪਹਿਰ ਦਾ ਖਾਣਾ ਹਲਕਾ ਖਾਓ ਕਿਉਂ ਕਿ ਸਰੀਰ ਦਿਨਭਰ ਵਿੱਚ ਕੈਲੋਰੀ ਨੂੰ ਸਾੜਦਾ ਰਹੇਗਾ।

ਸਹੀ ਭੋਜਨ ਖਾਓ

ਜਦੋਂ ਤੁਸੀਂ ਪੇਟ ਜਾਂ ਭਾਰ ਘਟ ਕਰਨਾ ਹੋਵੇ ਤਾਂ ਬਾਹਰ ਦਾ ਭੋਜਨ ਬਿਲਕੁੱਲ ਵੀ ਨਹੀਂ ਖਾਣਾ ਚਾਹੀਦਾ ਤੇ ਘਰ ਦਾ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਵਿੱਚ ਪੋਸ਼ਕ ਤੱਤ ਸ਼ਾਮਲ ਕਰਨੇ ਚਾਹੀਦੇ ਹਨ। ਸਨੈਕਿੰਗ ਲਈ ਸਲਾਦ, ਸੁੱਕੇ ਮੇਵੇ, ਬੀਜ, ਤਾਜ਼ੇ ਫ਼ਲ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

Click to comment

Leave a Reply

Your email address will not be published.

Most Popular

To Top