ਮੋਗਾ ਪੁਲਿਸ ਨੇ ਸੋਨੂੰ ਸੂਦ ਦੀ ਕਾਰ ਕੀਤੀ ਜ਼ਬਤ, ਜਾਣੋ ਕੀ ਹੈ ਵਜ੍ਹਾ

ਪੰਜਾਬ ਦੀਆਂ 117 ਸੀਟਾਂ ਤੇ ਹੋਣ ਵਾਲੀਆਂ ਵੋਟਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਮੋਗਾ ਪੁਲਿਸ ਨੇ ਪਿੰਡ ਲੰਡੇਕੇ ਤੋਂ ਸੋਨੂੰ ਸੂਦ ਦੀ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਅਥੇ ਸੋਨੂੰ ਸੂਦ ਮੌਕੇ ਤੇ ਗੱਡੀ ਵਿੱਚ ਮੌਜੂਦ ਸੀ। ਸੋਨੂੰ ਸੂਦ ਨੂੰ ਕਿਸੇ ਹੋਰ ਕਾਰ ਵਿੱਚ ਘਰ ਭੇਜਿਆ ਗਿਆ ਅਤੇ ਉਹਨਾਂ ਨੂੰ ਘਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸੋਨੂੰ ਸੂਦ ਨੇ ਕਿਹਾ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਚੰਗੀ ਸਰਕਾਰ ਬਣਾਉਣੀ ਚਾਹੀਦੀ ਹੈ। ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਭਰਮਾ ਰਿਹਾ ਹੈ।
ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਟੀਮ ਨੇ ਸੋਨੂੰ ਸੂਦ ਦਾ ਪਿੱਛਾ ਕੀਤਾ ਅਤੇ ਦੋਸ਼ ਸਹੀ ਪਾਏ ਜਾਣ ਤੇ ਉਸ ਖਿਲਾਫ਼ ਕਾਰਵਾਈ ਕੀਤੀ ਗਈ। ਉਹਨਾਂ ਤੇ ਇਲਜ਼ਾਮ ਲੱਗਾ ਹੈ ਕਿ ਸੋਨੂੰ ਸੂਦ ਇੱਕ ਬੂਥ ਤੋਂ ਦੂਜੇ ਬੂਥ ਤੇ ਜਾ ਕੇ ਵੋਟਰਾਂ ਨੂੰ ਉਲਝਾ ਰਿਹਾ ਸੀ। ਦੱਸ ਦਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੀ ਹੈ।
