News

ਮੋਇਨ ਅਲੀ ਦੀ ਮੰਗ ‘ਤੇ ਟੀਮ ਬੋਰਡ ਨੇ ਹਟਾਇਆ ਸ਼ਰਾਬ ਦਾ ਸਟੀਕਰ

ਹਰ ਸਾਲ ਰੋਇਲ ਚੈਲੰਜਰ ਬੈਂਗਲੋਰ ਤੋਂ ਖੇਡਣ ਵਾਲੇ ਮੋਇਨ ਅਲੀ ਇਸ ਵਾਰ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਚੇੱਨਈ ਸੁਪਰ ਕਿੰਗਜ਼ ਲਈ ਖੇਡ ਰਹੇ ਹਨ। ਪਰ ਚੇੱਨਈ ਲਈ ਖੇਡਣ ਤੋਂ ਪਹਿਲਾਂ ਹੀ ਮੋਇਨ ਅਲੀ ਨੇ ਚੇੱਨਈ ਟੀਮ ਦੇ ਮਾਲਕਾਂ ਜਾਂ ਫਿਰ ਬੋਰਡ ਮੈਂਬਰਾਂ ਤੋਂ ਇੱਕ ਖਾਸ ਮੰਗ ਕੀਤੀ, ਅਤੇ ਬੋਰਡ ਨੇ ਉਨ੍ਹਾਂ ਦੀ ਇਸ ਮੰਗ ਦਾ ਨਾ ਸਿਰਫ ਸਨਮਾਨ ਕੀਤਾ ਸਗੋਂ ਉਨ੍ਹਾਂ ਦੀ ਇਹ ਮੰਗ ਪੂਰੀ ਵੀ ਕੀਤੀ ਗਈ।

ਹਰ ਸਾਲ ਖੇਡਿਆ ਜਾਣ ਵਾਲਾ ਆਈ.ਪੀ.ਐੱਲ. ਮੁੜ ਤੋਂ ਸ਼ੁਰੂ ਹੋ ਗਿਆ ਹੈ। ਦੁਨੀਆ ਭਰ ਤੋਂ ਵੱਡੇ ਖਿਡਾਰੀ ਇਸ ਵਾਰ ਵੀ ਆਈ.ਪੀ.ਐੱਲ ਦਾ ਹਿੱਸਾ ਬਣੇ ਹਨ। ਇਨ੍ਹਾਂ ਵਿੱਚੋਂ ਇੱਕ ਨਾ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਮੋਇਨ ਅਲੀ ਦਾ ਵੀ ਹੈ ਪਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਮੋਇਨ ਅਲੀ ਨੇ ਚੇੱਨਈ ਲਈ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦਾ ਕਾਰਨ ਸੀ ਚੇੱਨਈ ਸੁਪਰ ਕਿੰਗਜ਼ ਦੀ ਜਰਸੀ ਉੱਪਰ ਲੱਗਿਆ ਸ਼ਰਾਬ ਦਾ ਸਟੀਕਰ, ਮੋਇਨ ਅਲੀ ਨੇ ਟੀਮ ਦੇ ਬੋਰਡ ਤੋਂ ਇਹ ਮੰਗ ਕੀਤੀ ਸੀ।

ਜੇ ਉਨ੍ਹਾਂ ਦੀ ਵਰਦੀ ਤੋਂ ਇਹ ਸ਼ਰਾਬ ਦਾ ਸਟੀਕਰ ਨਹੀਂ ਹਟਾਇਆ ਜਾਂਦਾ ਤਾਂ ਉਹ ਕਦੇ ਵੀ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਬਣਨਗੇ ਜਿਸ ਤੋਂ ਬਾਅਦ ਬੋਰਡ ਨੇ ਮੋਇਨ ਅਲੀ ਦੀ ਇਸ ਮੰਗ ਨੂੰ ਸਵਿਕਾਰ ਕਰਦਿਆਂ ਉਨ੍ਹਾਂ ਦੀ ਜਰਸੀ ਉੱਪਰੋਂ ਸ਼ਰਾਬ ਦਾ ਇਹ ਲੋਗੋ ਹਟਾ ਦਿੱਤਾ ਹੈ।

ਅਸਲ ਵਿੱਚ SNJ 10000 ਚੇੱਨਈ ’ਚ ਸ਼ਰਾਬ ਬਨਾਉਣ ਵਾਲੀ ਇਕ ਮਸ਼ਹੂਰ ਕੰਪਨੀ ਹੈ ਅਤੇ ਤਿੰਨ ਵਾਰ IPL ਖਿਤਾਬ ਜਿੱਤਣ ਵਾਲੀ ਟੀਮ ਚੇੱਨਈ ਸੁਪਰ ਕਿੰਗਸ ਨੂੰ ਇਹ ਕੰਪਨੀ ਸਪੌਂਸਰ ਵੀ ਕਰਦੀ ਹੈ। ਟੀਮ ਨੂੰ ਆਪਣੀ ਵਰਦੀ ਉਪਰ ਇਸ ਕੰਪਨੀ ਦਾ ਸਟਿੱਕਰ ਲਗਾਉਣ ਬਦਲੇ ਕਰੋੜਾਂ ਰੁਪਏ ਮਿਲਦੇ ਹਨ। ਪਰ ਮੋਇਨ ਅਲੀ ਨੇ ਸ਼ਰਾਬ ਦਾ ਸਟਿਕਰ ਦੇਖਦਿਆਂ ਹੀ ਟੀਮ ਵਿੱਚ ਖੇਡਣ ਤੋਂ ਨਾਂਹ ਕਰ ਦਿੱਤੀ ਸੀ।

ਦੱਸ ਦਈਏ ਕਿ ਮੋਇਨ ਅਲੀ ਨੇ ਅਜਿਹਾ ਇਸਲਾਮ ਧਰਮ ਦਾ ਪੈਰੋਕਾਰ ਹੋਣ ਕਾਰਨ ਕੀਤਾ। ਮੋਇਨ ਅਲੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਇਸਲਾਮ ਧਰਮ ਨਾਲ ਜੁੜਿਆ ਹੋਣ ਕਾਰਨ ਤਾਂ ਸ਼ਰਾਬ ਦਾ ਸੇਵਨ ਕਰਦਾ ਹੈ ਅਤੇ ਨਾ ਹੀ ਇਸ ਦਾ ਪ੍ਰਚਾਰ ਕਰਦਾ ਹੈ। ਇਹ ਵੀ ਨਹੀਂ ਕਿ ਇਹ ਕੋਈ ਪਹਿਲਾ ਮੌਕਾ ਹੈ ਜਦੋਂ ਮੋਇਨ ਅਲੀ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਹੋਵੇ।

ਕਈ ਵਾਰ ਦੇਖਿਆ ਗਿਆ ਹੈ ਕਿ ਇੰਗਲੈਂਡ ਟੀਮ ਵੱਲੋਂ ਕੋਈ ਟਰਾਫੀ ਜਿੱਤਣ ਮੌਕੇ ਜਦੋਂ ਸ਼ਰਾਬ ਦੀ ਬੋਤਲ ਖੋਲੀ ਜਾਂਦੀ ਹੈ ਤਾਂ ਮੋਇਨ ਅਲੀ ਟੀਮ ਤੋਂ ਇੱਕ ਪਾਸੇ ਹੋ ਕੇ ਖੜ੍ਹੇ ਹੋ ਜਾਂਦੇ ਹਨ। ਕਿਹਾ ਜਾ ਸਕਦਾ ਹੈ ਕਿ ਜਦੋਂ ਭਾਰਤੀ ਖਿਡਾਰੀ ਜਾਂ ਫਿਲਮ ਅਭਿਨੇਤਾ ਚੰਦ ਪੈਸਿਆਂ ਲਈ ਸ਼ਰਾਬ, ਤੰਬਾਕੂ, ਗੁਟਕਾ ਵਰਗੀਆਂ ਨਸ਼ੀਲੀਆਂ ਵਸਤਾਂ ਦਾ ਪ੍ਰਚਾਰ ਕਰਦੇ ਆਮ ਦੇਖੇ ਜਾ ਸਕਦੇ ਹਨ।

ਇਸ ਤੋਂ ਵੀ ਚਾਰ ਕਦਮ ਅੱਗੇ ਵੱਧਦਿਆਂ ਸਾਡੇ ਰਾਜਨੇਤਾ ਨੇਤਾਵਾਂ ਪਿੱਛੇ ਪੂਛ ਹਿਲਾਉਣ ਵਾਲ਼ੇ ਅਖੌਤੀ ਧਰਮਿਕਤਾ ਦਾ ਦਿਖਵਾ ਕਰਨ ਵਾਲ਼ੇ ਕੁਝ ਅਖੌਤੀ ਧਾਰਮਿਕ ਲੋਕ ਵੋਟਾਂ ਦੌਰਾਨ ਸ਼ਰਾਬ ਸਣੇ ਹੋਰ ਨਸ਼ੇ ਲੋਕਾਂ ਨੂੰ ਵਰਤਾਉਂਦੇ ਆਮ ਹੀ ਮਿਲ ਜਾਂਦੇ ਹਨ। ਉਥੇ ਹੀ ਆਪਣੇ ਧਰਮ ਅਤੇ ਆਪਣੇ ਜ਼ਮੀਰ ਪ੍ਰਤੀ ਜਾਗਰੂਕ ਇਨਸਾਨ ਮੋਇਨ ਅਲੀ ਨੇ ਸੱਚਮੁੱਚ ਹੀ ਅਜਿਹੇ ਲੋਕਾਂ, ਖਿਡਾਰੀਆਂ, ਲੀਡਰਾਂ ਅਤੇ ਫਿਲਮ ਅਦਾਕਾਰਾਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰੀ ਹੈ।

Click to comment

Leave a Reply

Your email address will not be published. Required fields are marked *

Most Popular

To Top