ਮੇਰੇ ’ਤੇ ਪਰਚਾ ਕਰਵਾਉਣ ਵਾਲੇ ਮੇਰੇ ਨਾਲ ਦੇ ਸੈਲ ’ਚ ਮੌਜੂਦਾ ਸੀ: ਮਜੀਠੀਆ

 ਮੇਰੇ ’ਤੇ ਪਰਚਾ ਕਰਵਾਉਣ ਵਾਲੇ ਮੇਰੇ ਨਾਲ ਦੇ ਸੈਲ ’ਚ ਮੌਜੂਦਾ ਸੀ: ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਦੇ ਪ੍ਰਸਿੱਧ ਮੰਦਰ ਭਾਈਆਂ ਸ਼ਿਵਾਲਾ ਪਹੁੰਚੇ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਇਤਿਹਾਸਿਕ ਮੰਦਿਰ ਵਿੱਚ ਆ ਕੇ ਨਤਮਸਤਕ ਹੋਏ ਹਨ। ਮਜੀਠੀਆ ਨੇ ਨਵਜੋਤ ਸਿੱਧੂ ਤੇ ਬੋਲਦਿਆਂ ਕਿਹਾ ਕਿ ਜਿਹਨਾਂ ਨੇ ਹੰਕਾਰ ਵਿੱਚ ਆ ਕੇ ਕਿਹਾ ਸੀ ਕਿ ਅਸੀਂ ਬਿਕਰਮ ਮਜੀਠੀਆ ਤੇ ਪਰਚਾ ਕਰਵਾਇਆ, ਉਹ ਮੇਰੇ ਨਾਲ ਦੇ ਸੈੱਲ ਵਿੱਚ ਮੌਜੂਦ ਸੀ।

ਸਿਮਰਨਜੀਤ ਸਿੰਘ ਮਾਨ ਦੇ ਜਨੇਊ ਵਾਲੇ ਬਿਆਨ ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੈਂ ਤਾਂ ਅਜੇ ਹੁਣੇ ਹੀ ਜੇਲ੍ਹ ਚੋਂ ਆਇਆ ਮੈਨੂੰ ਇਸ ਦੇ ਬਾਰੇ ਪਤਾ ਨਹੀਂ ਪਰ ਜੇ ਅਜਿਹੀ ਗੱਲ ਹੋਈ ਹੈ ਇਹ ਤਾਂ ਨਹੀਂ ਹੋਣਾ ਚਾਹੀਦਾ ਕਿਉਂ ਕਿ ਜਨੇਊ ਅਤੇ ਕਕਾਰ ਪਾਉਣ ਵਾਲਾ ਸ਼ਖਸ ਕਦੀ ਘਾਤਕ ਨਹੀਂ ਹੋ ਸਕਦਾ।

ਉਹਨਾਂ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆਈਆਂ ਨੇ ਤਾਂ ਉਹਨਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈਆਂ ਦੀਆਂ 97 ਸੀਟਾਂ ਤੇ ਕਈਆਂ ਦੀਆਂ 100 ਸੀਟਾਂ ਹੀ ਆਈਆਂ ਨੇ ਪਰ ਅੱਜ ਉਹਨਾਂ ਦਾ ਹਾਲ ਬੁਰਾ ਹੈ। ਡਾਕਟਰਾਂ ਤੇ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਡਾਕਟਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜੇ ਬੈੱਡ ਸਹੀ ਨਹੀਂ ਸੀ ਤਾਂ ਤੁਸੀਂ ਕੋਲੋਂ ਪੈਸੇ ਦੇ ਦਿੰਦੇ।

Leave a Reply

Your email address will not be published.