ਮੇਜਰ ਦੀ ਸ਼ਹੀਦੀ ਤੋਂ ਬਾਅਦ ਪਤਨੀ ਨੇ ਕੀਤਾ ਅਜਿਹਾ ਕੰਮ, ਸਾਰਾ ਦੇਸ਼ ਮਾਰ ਰਿਹਾ ਹੈ ਸਲੂਟ

ਵਿਆਹ ਦੀ ਵਰ੍ਹੇਗੰਢ ਬਸ ਦੋ ਮਹੀਨੇ ਦੂਰ ਸੀ ਕਿ ਜਦੋਂ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਡੌਂਡੀਆਲ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। 14 ਫਰਵਰੀ 2019 ਨੂੰ ਪੁਲਵਾਮਾ ਅਟੈਕ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀਆਂ ਦਾ 20 ਘੰਟੇ ਪਿੱਛਾ ਕਰਨ ਤੋਂ ਬਾਅਦ ਮੇਜਰ ਡੌਂਡੀਆਲ ਨੇ ਸ਼ਹੀਦੀ ਪ੍ਰਾਪਤ ਕੀਤੀ। ਮੇਜਰ ਦੇ ਸ਼ਹੀਦ ਹੋਣ ਦੀ ਖ਼ਬਰ ਘਰ ਆਈ ਤਾਂ ਪਰਿਵਾਰ ਸਦਮੇ ਵਿੱਚ ਚਲਾ ਗਿਆ।

ਪਰ ਮੇਜਰ ਦੀ ਸ਼ਹੀਦੀ ਅਜਾਈਂ ਨਹੀਂ ਗਈ, ਉਨ੍ਹਾਂ ਦੀ ਪਤਨੀ ਜਿਹੜੀ ਨਵੀਂ-ਨਵੀਂ ਵਿਆਹ ਕੇ ਘਰ ਆਈ ਸੀ, ਉਸ ਨੇ ਇਸ ਸ਼ਹੀਦੀ ਦਾ ਪੂਰਾ ਮੁੱਲ ਮੋੜਿਆ ਹੈ। 10 ਮਹੀਨੇ ਪਹਿਲਾਂ ਵਿਆਹ ਕੇ ਘਰ ਵਿੱਚ ਆਈ ਮੇਜਰ ਦੀ ਘਰਵਾਲੀ ਨਿਤੀਕਾ ਕੌਲ ਦੀ ਤਾਂ ਮੰਨੋਂ ਉਸ ਵੇਲੇ ਜਿਵੇਂ ਦੁਨੀਆ ਹੀ ਉਜੜ ਗਈ, 6 ਮਹੀਨੇ ਬਾਅਦ ਖੁਦ ਨੂੰ ਸੰਭਾਲਿਆ ਅਤੇ ਤੈਅ ਕੀਤਾ ਕਿ ਉਹ ਮੇਜਰ ਡੌਂਡੀਆਲ ਦੀ ਵਿਰਾਸਤ ਨੂੰ ਅੱਗੇ ਤੋਰੇਗੀ।
ਨੀਤੀਕਾ ਕੌਲ ਨੇ ਫੌਜ ਵਿੱਚ ਭਰਤੀ ਹੋਣ ਦਾ ਮਨ ਬਣਾਇਆ। ਅੱਜ ਮੇਜਰ ਡੌਂਡੀਆਲ ਨੂੰ ਸ਼ਹੀਦ ਹੋਇਆਂ ਦੋ ਸਾਲ ਤੋਂ ਉੱਪਰ ਹੋ ਗਏ ਹਨ ਅਤੇ ਹੁਣ ਉਨ੍ਹਾਂ ਦੀ ਪਤਨੀ ਨੀਤੀਕਾ ਕੌਲ ਫੌਜ ਵਿੱਚ ਲੈਫਟੀਨੈਂਟ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਪਾਸਿੰਗ ਆਉਟ ਪ੍ਰੇਡ ਕਰਦਿਆਂ ਭਾਰਤੀ ਫੌਜ ਨੂੰ ਜੁਆਇੰਨ ਕੀਤਾ ਹੈ।
ਨਿਤੀਕਾ ਕੌਲ ਐੱਮ.ਬੀ.ਏ. ਗ੍ਰੇਜੂਏਟ ਹੈ ਅਤੇ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰ ਚੁੱਕੀ ਹੈ ਅਤੇ ਹੁਣ ਨੀਤਿਕਾ ਭਾਰੀ ਫੌਜ ਦੀ ਟੈਕਨੀਕਲ ਵਿੰਗ ਵਿੱਚ ਬਤੌਰ ਲੈਫਟੀਨੈਂਟ ਕੰਮ ਕਰੇਗੀ। ਦੱਸ ਦਈਏ ਕਿ ਮੇਜਰ ਵਿਭੂਤੀ ਸ਼ੰਕਰ ਡੌਂਡੀਆਲ 55 ਰਾਸ਼ਟਰੀਯ ਰਾਇਫਲਸ ਵਿੱਚ ਤਾਇਨਾਤ ਸੀ ਅਤੇ ਹਮਲੇ ਤੋਂ ਤਿੰਨ ਦਿਨ ਬਾਅਦ ਆਪਣੇ ਤਿੰਨ ਹੋਰਨਾਂ ਸਾਥੀਆਂ ਨਾਲ ਅੱਤਵਾਦੀਆਂ ਦਾ ਪਿੱਛਾ ਕਰਦਿਆਂ ਵੀਰਗਤੀ ਨੂੰ ਪ੍ਰਾਪਤ ਹੋ ਗਏ ਸੀ।
ਸ਼ਹੀਦੀ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 35 ਸਾਲ ਸੀ ਅਤੇ ਇਸ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੇ ਜੈਸ਼ ਏ ਮੁਹੰਮਦ ਦੇ ਟੌਪ ਦੇ ਅੱਤਵਾਦੀ ਨੂੰ ਮਾਰ ਸੁੱਟਿਆ ਸੀ।
