ਮੁੱਖ ਮੰਤਰੀ ਮਾਨ ਨੇ ਵਿਸਾਖੀ, ਡਾ. ਬੀਆਰ ਅੰਬੇਡਕਰ ਦੇ ਜਨਮ ਅਤੇ ਮਹਾਂਵੀਰ ਜਯੰਤੀ ਦੀ ਦਿੱਤੀ ਵਧਾਈ

ਅੱਜ 14 ਅਪ੍ਰੈਲ ਨੂੰ ਵਿਸਾਖੀ, ਡਾ. ਬੀਆਰ ਅੰਬੇਡਕਰ ਦੇ ਜਨਮ ਦਿਨ ਤੇ ਅਤੇ ਮਹਾਂਵੀਰ ਜਯੰਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤਿਉਹਾਰਾਂ ਦੀ ਲੋਕਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਵਿਸਾਖੀ ਦੇ ਤਿਉਹਾਰ ਤੇ ਟਵੀਟ ਕਰਦਿਆਂ ਲਿਖਿਆ ਕਿ, ਖਾਲਸਾ ਪੰਥ ਦੇ ਸਿਰਜਣਹਾਰੇ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸ਼ਰਧਾ ਅਤੇ ਸਤਿਕਾਰ ਸਹਿਤ ਪ੍ਰਣਾਮ ਕਰਦੇ ਹੋਏ, ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ।
ਡਾ. ਬੀਆਰ ਅੰਬੇਡਕਰ ਦੇ ਜਨਮ ਦਿਨ ਤੇ ਲਿਖਿਆ ਕਿ, ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦੇਸ਼ ਦੇ ਹਰ ਵਿਅਕਤੀ ਨੂੰ ਸਨਮਾਨਜਨਕ ਜੀਵਨ ਦਿਵਾਉਣ ਲਈ ਜੀਵਨ ਭਰ ਸੰਘਰਸ਼ ਕੀਤਾ। ਉਹਨਾਂ ਨੇ ਆਪਣੇ ਵਿਚਾਰਾਂ, ਲੇਖਾਂ ਅਤੇ ਲਹਿਰਾਂ ਰਾਹੀਂ ਸਮੁੱਚੇ ਸਮਾਜ ਨੂੰ ਰਾਹ ਦਿਖਾਉਣ ਦਾ ਕੰਮ ਕੀਤਾ।
ਬਾਬਾ ਸਾਹਿਬ ਜੀ ਨੂੰ ਉਹਨਾਂ ਦੇ ਜਨਮ ਦਿਵਸ ‘ਤੇ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।
ਮਹਾਂਵੀਰ ਜਯੰਤੀ ਤੇ ਉਹਨਾਂ ਵਧਾਈ ਦਿੰਦਿਆਂ ਕਿਹਾ ਕਿ, ਮਹਾਵੀਰ ਜਯੰਤੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ! ਭਗਵਾਨ ਮਹਾਵੀਰ ਜੀ ਨੇ ਹਮੇਸ਼ਾ ਸਾਰਿਆਂ ਨੂੰ ਅਹਿੰਸਾ ਸਦਭਾਵਨਾ ਅਤੇ ਅਮਨ-ਸ਼ਾਂਤੀ ਨਾਲ਼ ਰਹਿਣ ਦਾ ਸੁਨੇਹਾ ਦਿੱਤਾ।
