ਮੁੱਖ ਮੰਤਰੀ ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਲੁਧਿਆਣਾ ‘ਚ ਲੱਗੇਗਾ TATA ਸਟੀਲ ਦਾ ਪਲਾਂਟ

 ਮੁੱਖ ਮੰਤਰੀ ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਲੁਧਿਆਣਾ ‘ਚ ਲੱਗੇਗਾ TATA ਸਟੀਲ ਦਾ ਪਲਾਂਟ

ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਮੁੰਬਈ ਦੌਰੇ ‘ਤੇ ਹਨ। ਅੱਜ ਉਹ ਮਿਸ਼ਨ ਇੰਵੇਸਟਮੈਂਟ ਤਹਿਤ ‘Bombay Stock Exchange’ ਪਹੁੰਚੇ। ਦੱਸ ਦੇਈਏ ਕਿ ਸੀਐਮ ਮਾਨ ਵੱਲੋਂ ਬੀਤੇ ਦਿਨ ਸਨਅਤਕਾਰਾਂ ਨਾਲ ਵੀ ਪੰਜਾਬ ‘ਚ ਉਦਯੋਗ ਨੂੰ ਸਥਾਪਤ ਕਰਨ ਲਈ ਮੀਟਿੰਗ ਕੀਤੀ ਗਈ। ਸੀਐਮ ਮਾਨ ਨੇ ‘Bombay Stock Exchange’ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

Image

ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ‘Bombay Stock Exchange’ ਦੇ ਖੁੱਲ੍ਹਣ ਨਾਲ ਦੇਸ਼ ਖੁੱਲ੍ਹਦਾ ਹੈ ਤੇ ਸਾਰਿਆਂ ਦੀਆਂ ਆਸਾਂ-ਉਮੀਦਾਂ ਇੱਥੇ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੰਬਈ ਦੌਰੇ ਦਾ ਮੁੱਖ ਟੀਚਾ ਪੰਜਾਬ ‘ਚ ‘Investment in Punjab ‘ਸੰਮੇਲਣ ਦੇ ਲਈ ਉਦਯੋਗਪਤੀਆਂ ਨੂੰ ਸੱਦਾ ਦੇਣਾ ਹੈ। ਮਾਨ ਨੇ ਕਿਹਾ ਕਿ ਮੁੰਬਈ ਦੌਰੇ ਦੌਰਾਨ ਮੈਂ ਜਿਹੜੇ ਵੀ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤਾ ਹੈ, ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ ਤੇ ਪੰਜਾਬ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਉੱਤਰ ‘ਚ ਨਿਵੇਸ਼ ਕਰਨ ਲਈ ਪੰਜਾਬ ਚੰਗਾ ਹੈ। ਪੰਜਾਬ ਮੇਜ਼ਬਾਨੀ ਕਰਨ ‘ਚ ਸਭ ਤੋਂ ਮਾਹਿਰ ਹੈ ਤੇ ਮੈਂ ਵਾਅਦਾ ਕਰਦਾ ਹਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਮੁੱਖ ਮੰਤਰੀ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਟਾਟਾ ਸਟੀਲ ਲੁਧਿਆਣਾ ‘ਚ ਆਪਣਾ ਉਦਯੋਗ ਸਥਾਪਤ ਕਰ ਰਿਹਾ ਹੈ ਤੇ ਲੁਧਿਆਣਾ ‘ਚ ਅੱਜ ਹੀ ਉਸ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ‘ਚ ਲੱਗਣ ਵਾਲਾ ਟਾਟਾ ਸਟੀਲ ਪਲਾਂਟ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੋਵੇਗਾ। ਮਾਨ ਨੇ ਦੱਸਿਆ ਅੱਜ ਉਹ ਟਾਟਾ ਸਟੀਲ ਗਏ ਸਨ ਤੇ ਉਨ੍ਹਾਂ ਵੱਲੋਂ ਇਹ ਆਖਿਆ ਗਿਆ ਕਿ ਉਹ ਲੁਧਿਆਣਾ ‘ਚ ਉਦਯੋਗ ਸਥਾਪਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਵੱਡੀਆਂ ਇੰਡਸਟਰੀਆਂ ਲੁਧਿਆਣਾ ‘ਚ ਹੀ ਹਨ।

ਸੀਐਮ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਤੰਗ ਕੀਤਾ ਹੈ ਪਰ ਸਾਡੀ ਸਰਕਾਰ ਅਜਿਹਾ ਬਿਲਕੁਲ ਨਹੀਂ ਕਰੇਗੀ। ਪੰਜਾਬ ‘ਚ ਸਾਡੀ ਸਰਕਾਰ ਬਣੀ ਨੂੰ ਕੁਝ ਮਹੀਨਿਆਂ ਦਾ ਹੀ ਸਮਾਂ ਹੋਇਆ ਹੈ ਤੇ ਵੱਡੇ-ਵੱਡੇ ਕਾਰੋਬਾਰੀ ਪੰਜਾਬ ‘ਚ ਆ ਰਹੇ ਹਨ। ਅਸੀਂ ਸਿੰਗਲ ਵਿੰਡੋ ਕਲੀਅਰੇਂਸ ਰੱਖਾਂਗੇ ਤੇ ਨਿਵੇਸ਼ ਕਰਨ ਵਾਲੇ ਕਿਸੇ ਵੀ ਕਾਰੋਬਾਰੀ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣੇ ਪੈਣਗੇ।

ਪੰਜਾਬ ‘ਚ ਇੰਡਸਟਰੀ ਸਥਾਪਤ ਕਰਨ ਵਾਲੇ ਜੇ 2 ਯੂਨਿਟ ਦੀ ਮੰਗ ਕਰਨਗੇ ਤਾਂ ਸਾਡੀ ਸਰਕਾਰ 3 ਯੂਨਿਟਾਂ ਦੀ ਮਨਜੂਰੀ ਦੇ ਦੇਵੇਗੀ ਪਰ ਸਾਡੀ ਇਹੀ ਮੰਗ ਹੈ ਕਿ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਨੌਕਰੀਆਂ ਤੇ ਰੁਜ਼ਗਾਰ ਮਿਲੇ ਤਾਂ ਜੋ ਉਹ ਬੁਰੀ ਸੰਗਤ ‘ਚ ਨਾ ਜਾਣ ਤੇ ਵਿਦੇਸ਼ਾਂ ਵੱਲ ਰੁਖ਼ ਨਾ ਕਰਨ। ਸਾਡੀ ਸਰਕਾਰ ਪੰਜਾਬ ‘ਚ ਇੰਡਸਟਰੀ ਨੂੰ ਸਭ ਤੋਂ ਸਸਤੀ ਬਿਜਲੀ ਦੇ ਰਹੀ ਹੈ ਤੇ ਅਸੀਂ ਕਾਰੋਬਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਰਹੇ ਹਾਂ।

ਬਿਜਲੀ ਦੀ ਵੱਧ ਸਹੂਲਤਾਂ ਦੇ ਨਾਲ-ਨਾਲ ਪੰਜਾਬ ਕੋਲ ਵੱਡੀ ਗਿਣਤੀ ‘ਚ ਕੋਲਾ ਵੀ ਹੈ। ਇਸ ਤੋਂ ਇਲਾਵਾ ਪੰਜਾਬ ‘ਚ ਜ਼ੀਰੋ ਬਿੱਲ ਆ ਰਿਹਾ ਹੈ। ਜੇ ਕੋਈ ਵੀ ਉਦਯੋਗੀ ਪੰਜਾਬ ਆਵੇਗਾ ਤਾਂ ਅਸੀਂ ਉਸ ਨੂੰ ਚੰਗਾ ਮਾਹੌਲ ਪ੍ਰਦਾਨ ਕਰਾਂਗੇ, ਬਸ ਇਸ ਦੇ ਬਦਲੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਮੋਹਾਲੀ IT ਹੱਬ ਹੈ ਤੇ ਜੇ ਕੋਈ ਦੱਖਣੀ ਕਾਰੋਬਾਰੀ, ਉੱਤਰ ‘ਚ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ ਤਾਂ ਉਹ ਮੋਹਾਲੀ ਆ ਸਕਦਾ ਹੈ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਮਜ਼ਦੂਰ ਨੂੰ ਫੈਕਟਰੀ ਕੋਲ ਨਾ ਆਉਣਾ ਪਵੇ ਸਗੋਂ ਫੈਕਟਰੀ ਮਜ਼ਦੂਰ ਕੋਲ ਚੱਲੀ ਜਾਵੇ।

Leave a Reply

Your email address will not be published. Required fields are marked *