ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ’ਚ ਪਾਇਆ ਭੰਗੜਾ, ਸਟੇਜ ’ਤੇ ਕੀਤਾ ਗਰਬਾ

 ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ’ਚ ਪਾਇਆ ਭੰਗੜਾ, ਸਟੇਜ ’ਤੇ ਕੀਤਾ ਗਰਬਾ

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਜਾਤ ਵਿੱਚ ਭੰਗੜਾ ਪਾਇਆ ਹੈ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਹਨਾਂ ਨੇ ਸਟੇਜ ਤੇ ਜਾ ਕੇ ਗਰਬਾ ਕੀਤਾ। ਸੀਐਮ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ ਤੇ ਹਨ। ਆਮ ਆਦਮੀ ਪਾਰਟੀ ਇੱਥੇ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੀ ਹੋਈ ਹੈ।

ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਹਰ ਪਹਿਲੀ ਵਾਰ ਪੰਜਾਬ ਸਰਕਾਰ ਬਣਾਈ ਹੈ। ਇਸ ਤੋਂ ਬਾਅਦ ‘ਆਪ’ ਦੀ ਨਜ਼ਰ ਹੁਣ ਗੁਜਰਾਤ ਤੇ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਇੱਥੇ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ।

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ, ਸਾਡੇ ਸ਼ੇਰ ਨੇ ਗੁਜਰਾਤ ਵਿੱਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੁਣ ਗੁਜਰਾਤ ਵਿੱਚ ਚੱਲੇਗਾ ਝਾੜੂ ਤੇ ਕਮਲ ਦਾ ਚਿੱਕੜ ਸਾਫ ਕਰੇਗਾ।

 

Leave a Reply

Your email address will not be published.