ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜਿਓਂ ਮਿਲੇ ਬੰਬ ਨੂੰ ਨਸ਼ਟ ਕਰਨ ਪੁੱਜੀ ਫ਼ੌਜ ਦੀ ਟੀਮ

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਕੁਝ ਦੂਰੀ ਤੇ ਸੈਕਟਰ-2 ਸਥਿਤ ਅੰਬਾਂ ਦੇ ਬਾਗ਼ ਵਿੱਚੋਂ ਬੰਬ ਦਾ ਖੋਲ ਮਿਲਣ ਕਾਰਨ ਹਫੜਾ-ਦਫੜੀ ਮਚ ਗਈ ਸੀ। ਇਸ ਬੰਬ ਖੋਲ੍ਹ ਨੂੰ ਡਿਫਿਊਜ਼ ਕਰਨ ਲਈ ਚੰਡੀਮੰਦਰ ਤੋਂ ਬੰਬ ਸਕੁਐਡ ਟੀਮ ਪਹੁੰਚ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਸੋਮਵਾਰ ਸ਼ਾਮ ਨੂੰ ਇਸ ਦੀ ਜਾਣਕਾਰੀ ਫ਼ੌਜ ਨੂੰ ਦਿੱਤੀ ਗਈ ਸੀ।
ਸੈਕਟਰ-2 ਸਥਿਤ ਅੰਬਾਂ ਦੇ ਬਾਗ਼ ਤੱਕ ਬੰਬ ਦਾ ਖੋਲ ਕਿਵੇਂ ਪਹੁੰਚਿਆ, ਇਹ ਸਵਾਲ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਖੜ੍ਹਾ ਹੈ। ਸੈਕਟਰ-3 ਥਾਣਾ ਪੁਲਿਸ ਬਾਗ਼ ਦੇ ਆਲੇ-ਦੁਆਲੇ ਰੋਡ ਅਤੇ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਬੰਬ ਦਾ ਖੋਲ ਬਹੁਤ ਪੁਰਾਣਾ ਹੈ, ਜਿਸ ਨੂੰ ਕਿਸੇ ਕਬਾੜ ਜਾਂ ਸਕਰੈਪ ਡੀਲਰ ਨੇ ਇੱਥੇ ਸੁੱਟਿਆ ਹੋਵੇਗਾ।