News

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਸ਼ਹਿਰੀ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ, ਪੀਣ ਯੋਗ ਪਾਣੀ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਮੋਹਰੀ ਅਤੇ ਸਾਫ਼ ਸੁਥਰੇ ਸ਼ਹਿਰਾਂ ‘ਚ ਪੰਜਾਬ ਦੇ ਸ਼ਹਿਰਾਂ ਨੂੰ ਸ਼ਾਮਿਲ ਕਰਨ ਅਤੇ ਸ਼ਹਿਰੀ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਾਡੀ ਸਰਕਾਰ ਯਤਨਸ਼ੀਲ ਹੈ।

Image

ਇਸ ਦੇ ਨਾਲ ਹੀ ਮੁਹਾਲੀ ਵਿਖੇ ਨਵੀਂ ਵਰਲਡ ਕਲਾਸ ਟਾਊਨਸ਼ਿੱਪ ਬਣਾਉਣ ਲਈ GMADA ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਟਵੀਟ ਕਰਦਿਆਂ ਕਿਹਾ ਕਿ, ਮੁਹਾਲੀ ਵਿਖੇ ਨਵੀਂ ਵਰਲਡ ਕਲਾਸ ਟਾਊਨਸ਼ਿੱਪ ਬਣਾਉਣ ਲਈ GMADA ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ..

ਇਸ ਨਵੀਂ ਟਾਊਨਸ਼ਿੱਪ ਵਿੱਚ ਆਧੁਨਿਕ ਤਕਨੀਕ ਨਾਲ ਲੈਸ ਸਾਰੀਆਂ ਸਹੂਲਤਾਂ ਹੋਣਗੀਆਂ..ਉਦਯੋਗਿਕ ਹੱਬ ਵੀ ਬਣਾਵਾਂਗੇ ਅਸੀਂ ਮੁਹਾਲੀ ਅਤੇ ਹੋਰ ਸ਼ਹਿਰਾਂ ਨੂੰ ਵਰਲਡ ਕਲਾਸ ਸ਼ਹਿਰ ਬਨਾਉਣ ਦੇ ਟੀਚੇ ਵੱਲ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਬਿਨੈਕਾਰਾਂ ਨੂੰ ਜਮ੍ਹਾਂਬੰਦੀ (ਫ਼ਰਦ) ਦੀ ਕਾਪੀ ਦੀ ਹੋਮ ਡਿਲਵਿਰੀ..ਜਮ੍ਹਾਂਬੰਦੀਆਂ ਨਾਲ ਜ਼ਮੀਨ ਮਾਲਕਾਂ ਦੇ ਫ਼ੋਨ-ਈਮੇਲ ਨੂੰ ਜੋੜਨਾ..ਈ-ਗਿਰਦਾਵਰੀ ਦੀ ਔਨਲਾਈਨ ਰਿਕਾਰਡਿੰਗ ਦੀ ਸੁਵਿਧਾਵਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਸਦੇ ਨਾਲ ਆਮ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਕੰਮ-ਕਾਰ ਵੀ ਸੁਖਾਲਾ ਹੋਵੇਗਾ।

Click to comment

Leave a Reply

Your email address will not be published.

Most Popular

To Top