News

ਮੁੱਖ ਮੰਤਰੀ ਨੇ ਪਾਈ ਵੀਡੀਓ, ‘ਕੱਲ ਨੂੰ ਪੰਜਾਬੀਆਂ ਨੂੰ ਮਿਲੇਗਾ ਅਜਿਹਾ ਤੋਹਫ਼ਾ, ਹੋਵੇਗਾ ਇਤਿਹਾਸਕ ਫ਼ੈਸਲਾ?’

ਮੁੱਖ ਮੰਤਰੀ ਚੰਨੀ 1 ਨਵੰਬਰ ਨੂੰ ਕੋਈ ਵੱਡਾ ਐਲਾਨ ਕਰ ਸਕਦੇ ਹਨ, ਜੀ ਹਾਂ ਇਹ ਗੱਲ ਖੁਦ ਮੁੱਖ ਮੰਤਰੀ ਨੇ ਆਖੀ ਹੈ। ਮੁੱਖ ਮੰਤਰੀ ਚੰਨੀ ਨੇ ਆਪਣੇ ਫੇਸਬੁੱਕ ਪੇਜ਼ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਦਿਵਾਲੀ ਤੋਂ ਪਹਿਲਾਂ ਲੋਕਾਂ ਨੂੰ ਅਜਿਹਾ ਤੋਹਫਾ ਦੇਵਾਂਗਾ ਜਿਸ ਨੂੰ ਲੋਕ ਯਾਦ ਰੱਖਣਗੇ। ਵੀਡੀਓ ਵਿੱਚ ਇਸ ਐਲਾਨ ਨੂੰ ਇਤਿਹਾਸਕ ਫੈਸਲਾ ਵੀ ਕਿਹਾ ਗਿਆ ਹੈ।

ਹਾਲਾਂਕਿ ਇਹ ਤੋਹਫਾ ਕਿਹੜਾ ਹੋਵੇਗਾ ਇਸ ਬਾਰੇ ਤਾਂ ਹਾਲੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਕਿ ਇਹ ਫੈਸਲਾ ਬਿਜਲੀ ਮੁੱਦਿਆਂ ਨਾਲ ਜੁੜਿਆ ਹੋ ਸਕਦਾ ਹੈ। ਅਸਲ ਵਿੱਚ ਮੁੱਖ ਮੰਤਰੀ ਚੰਨੀ ਪਹਿਲਾਂ ਹੀ ਦੋ ਕਿਲੋਵਾਟ ਤੱਕ ਲੋਡ ਵਾਲੇ ਮੀਟਰਾਂ ਦੇ ਬਿਜਲੀ ਬਕਾਏ ਪਹਿਲਾਂ ਹੀ ਮੁਆਫ ਕਰ ਚੁੱਕੇ ਹਨ। ਪਰ ਇਸ ਦੇ ਬਾਵਜੂਦ ਵੀ ਲੋਕਾਂ ਨੂੰ ਮਹਿੰਗੀ ਬਿਜਲੀ ਕਾਰਨ ਮੋਟੇ ਬਿੱਲ ਭਰਨੇ ਪੈ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਦਿਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਬਿਜਲੀ ਰੇਟਾਂ ਨੂੰ 50 ਫੀਸਦੀ ਤੱਕ ਘੱਟ ਕਰ ਸਕਦੀ ਹੈ। ਖੈਰ ਹੁਣ ਇਹ ਤੋਹਫਾ ਕਿਹੜਾ ਹੁੰਦਾ ਇਹ ਤਾਂ ਕੱਲ ਨੂੰ ਪਤਾ ਲੱਗ ਹੀ ਜਾਵੇਗਾ। ਪਰ ਐਨਾ ਜ਼ਰੂਰ ਹੈ ਕਿ ਚੋਣਾਂ ਤੋਂ ਪਹਿਲਾਂ-ਪਹਿਲਾਂ ਪੰਜਾਬ ਵਾਸੀਆਂ ਨੁੰ ਖੁਸ਼ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਪੰਜਾਬ ਵਿੱਚ ਮੁੜ ਤੋਂ ਕਾਂਗਰਸੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ।

ਜਿਸ ਕਾਰਨ ਸਰਕਾਰ ਦਾ ਸਾਰਾ ਜ਼ੋਰ ਲੋਕਾਂ ਨੂੰ ਤੋਹਫੇ ਦੇਣ ਤੇ ਲੱਗਿਆ ਹੋਇਆ। ਪਰ ਇਹ ਤੋਹਫੇ ਵੋਟਰਾਂ ਨੂੰ ਕਿੰਨੇ ਕੁ ਪਸੰਦ ਆਉਂਦੇ ਨੇ ਇਹ ਤਾਂ 2022 ਦੀਆਂ ਵੋਟਾਂ ਦੇ ਨਤੀਜੇ ਹੀ ਤੈਅ ਕਰਨਗੇ।

Click to comment

Leave a Reply

Your email address will not be published.

Most Popular

To Top