News

ਮੁੱਖ ਮੰਤਰੀ ਨੇ ਅੱਜ ਬੁਲਾਈ ਕੈਬਨਿਟ ਬੈਠਕ, ਇਹਨਾਂ ਫ਼ੈਸਲਿਆਂ ’ਤੇ ਲੱਗੇਗੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਹੈ। ਕਿਸਾਨ ਅੰਦੋਲਨ ਕਰ ਕੇ ਸੂਬੇ ਵਿੱਚ ਪੈਦਾ ਹੋਏ ਹਾਲਾਤ ਕਰ ਕੇ ਬੈਠਕ ਵਿੱਚ ਕਈ ਮੁੱਦੇ ਵਿਚਾਰੇ ਜਾਣਗੇ। ਇਸ ਬੈਠਕ ਵਿੱਚ ਕਈ ਫ਼ੈਸਲਿਆਂ ਤੇ ਮੋਹਰ ਵੀ ਲੱਗ ਸਕਦੀ ਹੈ।

ਇਹਨਾਂ ਵਿੱਚ ਇੱਕ ਸਰਕਾਰੀ ਪ੍ਰਾਈਵੇਟ ਬੱਸਾਂ ਨੂੰ ਕਰੀਬ 66.05 ਕਰੋੜ ਦੇ ਮੋਹਰ ਵਹੀਕਲ ਟੈਕਸ ਵਿੱਚ ਛੋਟ ਦੇਣਾ ਹੈ। ਪੰਜਾਬ ’ਚ ਕੋਵਿਡ-19 ਮਹਾਮਾਰੀ ਦੌਰਾਨ ਸਰਕਾਰੀ/ਪ੍ਰਾਈਵੇਟ ਬੱਸਾਂ ਤੇ ਵਿਦਿਅਕ ਅਦਾਰਿਆਂ ਦੀਆਂ ਬੱਸਾਂ ਨੂੰ ਮੋਟਰ ਵਹੀਕਲ ਟੈਕਸ ਵਿੱਚ ਛੋਟ ਦਿੱਤੇ ਜਾਣ ਦਾ ਫ਼ੈਸਲਾ ਸਰਕਾਰ ਪਹਿਲਾਂ ਹੀ ਲੈ ਚੁੱਕੀ ਹੈ।

ਟਰਾਂਸਪੋਰਟ ਵਿਭਾਗ ਵੱਲੋਂ 20 ਮਈ 2020 ਤੋਂ 31 ਦਸੰਬਰ 2020 ਤੱਕ ਦਾ ਸੌ ਫੀਸਦੀ ਮੋਟਰ ਵਹੀਕਲ ਟੈਕਸ ਮੁਆਫ਼ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਨਾਲ ਸਰਕਾਰ ਨੂੰ ਕਰੀਬ 66.05 ਕਰੋੜ ਦਾ ਵਿੱਤੀ ਘਾਟਾ ਪੈਣ ਦੀ ਸੰਭਾਵਨਾ ਹੈ।

ਟਰਾਂਸਪੋਰਟਰਾਂ ਦੀ ਮੰਗ ਸੀ ਕਿ ਕੋਵਿਡ ਦੌਰਾਨ ਬੱਸ ਮਾਲਕਾਂ ਦੀ ਆਮਦਨੀ ਪ੍ਰਭਾਵਿਤ ਹੋਈ ਹੈ ਤੇ ਵਿਦਿਅਕ ਅਦਾਰਿਆਂ ਦੀਆਂ ਬੱਸਾਂ ਤਾਂ ਬੰਦ ਹੀ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ 23 ਮਾਰਚ ਤੋਂ 19 ਮਈ 2020 ਤੱਕ ਮੋਟਰ ਵਹੀਕਲ ਟੈਕਸ ਵਿੱਚ ਛੋਟ ਦਿੱਤੀ ਗਈ ਸੀ।

ਇਸੇ ਤਰ੍ਹਾਂ ਮੰਤਰੀ ਮੰਡਲ ਵੱਲੋਂ ਐਮਨੈਸਟੀ ਸਕੀਮ ਵਿਚ 31 ਮਾਰਚ 2020 ਤੱਕ ਦਾ ਵਾਧਾ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਸਕੀਮ ਨਾਲ ਸਰਕਾਰ ਨੂੰ 34 ਕਰੋੜ ਰੁਪਏ ਟੈਕਸ ਦੇ ਰੂਪ ਵਿਚ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

Click to comment

Leave a Reply

Your email address will not be published. Required fields are marked *

Most Popular

To Top