ਮੁੱਖ ਮੰਤਰੀ ਦਫ਼ਤਰ ‘ਚ ਨਹੀਂ ਮਿਲਣਗੇ ਬਰਫੀ, ਪਨੀਰ ਦੇ ਪਕੌੜੇ, ਮਹਿਮਾਨ ਨਿਵਾਜ਼ੀ ’ਤੇ ਲਾਈ ਪਾਬੰਦੀ

 ਮੁੱਖ ਮੰਤਰੀ ਦਫ਼ਤਰ ‘ਚ ਨਹੀਂ ਮਿਲਣਗੇ ਬਰਫੀ, ਪਨੀਰ ਦੇ ਪਕੌੜੇ, ਮਹਿਮਾਨ ਨਿਵਾਜ਼ੀ ’ਤੇ ਲਾਈ ਪਾਬੰਦੀ

ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦਫ਼ਤਰ ਤੋਂ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਮੁਫ਼ਤ ਵਿੱਚ ਬਰਫ਼ੀ ਅਤੇ ਪਨੀਰ ਦੇ ਪਕੌੜੇ ਨਹੀਂ ਮਿਲਣਗੇ। ਮੁੱਖ ਮੰਤਰੀ ਭਗਵੰਤ ਮਾਨ ਦੇ ਸੀਐਮਓ ਦਫ਼ਤਰ ਨੇ ਇਸ ਖਰਚੇ ਵਿੱਚ ਕਟੌਤੀ ਕਰ ਦਿੱਤੀ ਹੈ।

Tea and biscuits 1080P, 2K, 4K, 5K HD wallpapers free download | Wallpaper  Flare

ਹੁਣ ਜੇ ਕੋਈ ਵਿਅਕਤੀ ਸੀਐਮਓ ਦਫ਼ਤਰ ਵਿੱਚ ਕਿਸੇ ਅਧਿਕਾਰੀ ਨੂੰ ਮਿਲਣ ਆਉਂਦਾ ਹੈ ਤਾਂ ਉਸ ਨੂੰ ਸਿਰਫ਼ ਚਾਹ ਅਤੇ ਬਿਸਕੁਟ ਦਿੱਤੇ ਜਾਣਗੇ। ਸੀਐਮਓ ਦਫ਼ਤਰ ਨੇ ਪੱਤਰ ਜਾਰੀ ਕਰਦਿਆਂ ਫਜ਼ੂਲ ਖਰਚੀ ਤੇ ਪਾਬੰਦੀ ਲਾ ਦਿੱਤੀ ਹੈ।

ਸੂਬੇ ਦੇ ਪ੍ਰਾਹੁਣਚਾਰੀ ਵਿਭਾਗ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਕੰਮ ਕਰਦੇ ਸੁਪਰਡੈਂਟ ਅਤੇ ਸੁਰੱਖਿਆ ਅਧਿਕਾਰੀ ਹੁਣ ਸਿਰਫ਼ ਚਾਹ ਅਤੇ ਬਿਸਕੁਟ ਲਈ ਪਰਚੀ ਭਰ ਸਕਣਗੇ। ਦੱਸ ਦਈਏ ਕਿ ਮੁੱਖ ਮੰਤਰੀ ਦਫ਼ਤਰ ਤੇ ਖਰਚੇ ਜਾਣ ਵਾਲੇ ਫੰਡਾਂ ਵਿੱਚ ਭਾਰੀ ਕਮੀ ਆਈ ਹੈ। ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਦੁੱਧ ਦੀ ਖਰੀਦ ਘੱਟ ਗਈ ਹੈ।

Leave a Reply

Your email address will not be published.