ਮੁੱਖ ਮੰਤਰੀ ਚੰਨੀ ਨੇ ਜਲੰਧਰ ਲਈ 200 ਕਰੋੜ ਗ੍ਰਾਂਟ ਦਾ ਕੀਤਾ ਐਲਾਨ
By
Posted on

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਚੁੱਕੇ ਹਨ। ਪੰਜਾਬ ਕਾਂਗਰਸ ਵੱਲੋਂ ਵੋਟਾਂ ਲੈਣ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਪਹੁੰਚੇ ਮੁੱਖ ਮੰਤਰੀ ਨੇ ਜਲੰਧਰ ਲਈ 200 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਹੈ।

ਇਸ ਵਿੱਚ ਬੂਟਾ ਮੰਡੀ ਵਿਖੇ ਡਾ.ਬੀਆਰ ਅੰਬੇਡਕਰ ਕਾਲਜ ਲਈ 11.46 ਕਰੋੜ, ਸਤਿਗੁਰੂ ਕਬੀਰ ਭਵਨ ਲਈ 2.71 ਕਰੋੜ ਰੁਪਏ, ਬਸਤੀ ਦਾਨਿਸ਼ਮੰਡਾ ਵਿਖੇ ਸਟੌਰਮ ਵਾਟਰ ਸੀਵਰੇਜ ਲਈ 20.99 ਕਰੋੜ ਰੁਪਏ ਅਤੇ ਸਪੋਰਟਸ ਹੱਬ 8 ਕਰੋੜ ਰੁਪਏ ਬਰਲਟਨ ਪਾਰਕ ਲਈ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਆਦਮਪੁਰ ਲਈ ਸਰਕਾਰੀ ਕਾਲਜ ਕਰਤਾਰਪੁਰ ਅਤੇ ਆਦਮਪੁਰ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ਦਾ ਐਲਾਨ ਕੀਤਾ।
