News

ਮੁੱਖ ਮੰਤਰੀ ਚੰਨੀ ਨਾਲ ਮਿਲ ਕੇ ਨਵਾਂ ਸਿਸਟਮ ਲਿਆਵਾਂਗਾ: ਨਵਜੋਤ ਸਿੱਧੂ

ਅੱਜ ਲੁਧਿਆਣਾ ਸਥਿਤ ਦਾਣਾ ਮੰਡੀ ਵਿੱਚ ਰੱਖੀ ਗਈ ਕਾਂਗਰਸ ਦੀ ਵੱਡੀ ਰੈਲੀ ਦੌਰਾਨ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਇੱਕੋ ਮੰਚ ਤੇ ਦਿਖਾਈ ਦਿੱਤੇ। ਰੈਲੀ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਧਮਾਕੇਦਾਰ ਸਪੀਚ ਦਿੱਤੀ। ਨਵਜੋਤ ਸਿੱਧੂ ਨੇ ਕਿਹਾ ਕਿ, ਜੇ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤਾਂ ਲੋਕਾਂ ਨੂੰ ਆਪਣੇ ਨਾਲ ਜੋੜਨਾ ਪਵੇਗਾ।

navjot singh sidhu

ਕਾਂਗਰਸ ਲਈ ਇੱਕ-ਇੱਕ ਵਰਕਰ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ, ਮੈਂ ਪੰਡਾਲ ਤੋਂ ਐਲਾਨ ਕਰਦਾ ਹਾਂ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਾਡੀ ਹੀ ਸਰਕਾਰ ਬਣੇਗੀ। ਉਹਨਾਂ ਕਿਹਾ ਕਿ, ਮਾਫ਼ੀਆ ਰਾਜ ਪੰਜਾਬ ਦੇ ਨਕਸ਼ੇ ਤੋਂ ਮਿਟਾਉਣਾ ਪਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਵਰਕਰ ਨੂੰ ਖੁਸ਼ ਕਰਨਾ ਜ਼ਰੂਰੀ ਹੈ। ਪੰਜਾਬ ਵਿੱਚ ਰੇਤ 1000 ਰੁਪਏ ਤੋਂ ਵੱਧ ਨਹੀਂ ਵਿਕਣ ਦੇਵਾਂਗੇ ਅਤੇ ਜੇ ਇਸ ਦੀ ਕੀਮਤ ਤੋਂ ਜ਼ਿਆਦਾ ਰੇਤਾ ਵਿਕਦਾ ਹੈ ਤਾਂ ਫਿਰ ਮੈਂ ਅਸਤੀਫ਼ਾ ਦੇ ਦੇਵਾਂਗਾ।

ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਅਜਿਹਾ ਸਿਸਟਮ ਬਣਾਇਆ ਹੈ ਕਿ ਪੰਜਾਬ ਦੇ ਖਜ਼ਾਨੇ ਵਿੱਚ 25 ਤੋਂ 30 ਹਜ਼ਾਰ ਕਰੋੜ ਰੁਪਿਆ ਆਵੇਗਾ। ਉਹਨਾਂ ਕਿਹਾ ਕਿ ਜੇ ਪੰਜਾਬ ਦਾ ਖਜ਼ਾਨਾ ਭਰਿਆ ਹੋਵੇ ਤਾਂ ਇੱਕ ਵੀ ਈਟੀਟੀ ਅਧਿਆਪਕ ਅੱਜ ਸੜਕ ਤੇ ਨਾ ਹੋਵੇ। ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾਂ ਵਿੰਨ੍ਹਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦੇ ਹਰ ਸਵਾਲ ਦਾ ਜਵਾਬ ਪੰਜਾਬ ਮਾਡਲ ਹੈ।

ਸਿਰਫ ਪੰਜਾਬ ਸੂਬਾ ਕਿਸਾਨਾਂ ਨੂੰ 8000 ਕਰੋੜ ਦੀ ਸਬਸਿਡੀ ਦਿੰਦਾ ਹੈ ਜਦਕਿ ਦੇਸ਼ ਦਾ ਹੋਰ ਕੋਈ ਸੂਬਾ ਨਹੀਂ ਦਿੰਦਾ। ਇਸ ਵੇਲੇ ਦਿੱਲੀ ਵਿੱਚ ਬਿਜਲੀ 12 ਰੁਪਏ ਪ੍ਰਤੀ ਯੂਨਿਟ ਹੈ, ਜਦਕਿ ਪੰਜਾਬ ਵਿੱਚ ਇਹ 8 ਰੁਪਏ ਹੈ। ਸਿੱਧੂ ਨੇ ਬਾਦਲਾਂ ਤੇ ਨਿਸ਼ਾਨਾਂ ਲਾਉਂਦਿਆਂ ਕਿਹਾ ਕਿ ਬਾਦਲਾਂ ਨੇ 25 ਸਾਲਾਂ ਤੋਂ ਪੰਜਾਬ ਨੂੰ ਲੁੱਟਿਆ ਹੈ। ਬਾਦਲਾਂ ਨੇ ਆਪਣੀਆਂ 2 ਬੱਸਾਂ ਤੋਂ 6000 ਬੱਸਾਂ ਕਰ ਲਈਆਂ, ਜਦਕਿ ਪੰਜਾਬ ਦੇ ਲੋਕ ਸੜਕਾਂ ਤੇ ਆ ਗਏ।

ਉਹਨਾਂ ਕਿਹਾ ਕਿ, ਉਹਨਾਂ ਨੇ ਪਿਛਲੇ 3 ਮਹੀਨਿਆਂ ਤੋਂ ਉਹਨਾਂ ਨੇ ਬਹੁਤ ਵੱਡੇ ਬਦਲਾਅ ਕੀਤੇ ਹਨ ਜੋ ਕਿ ਪਿਛਲੇ ਸਾਢੇ 4 ਸਾਲਾਂ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ‘ਤੇ ਸਭ ਤੋਂ ਜ਼ਿਆਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਗੇ ਅਤੇ ਇਸ ਵਾਰ ਸਰਕਾਰ ਉਹ ਬਣੇਗੀ, ਜਿਹੜੀ ਕਾਰਕੁੰਨ ਮਿਲ ਕੇ ਬਣਾਉਣਗੇ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਮੁੱਦਿਆਂ ਨੂੰ ਭਟਕਣ ਨਹੀਂ ਦੇਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਸੀ ਅਤੇ ਇਨ੍ਹਾਂ ਦਾ ਹੀ ਰਹੇਗਾ।

Click to comment

Leave a Reply

Your email address will not be published.

Most Popular

To Top