News

ਮੁੱਖ ਮੰਤਰੀ ਚੰਨੀ ਦੇ ਹਮਲੇ ਤੋਂ ਬਾਅਦ ਕੇਜਰੀਵਾਲ ਨੇ ਦਾਗੇ ਸ਼ਬਦੀ ਗੋਲੇ

ਕੇਜਰੀਵਾਲ ‘ਤੇ ਮੁੱਖ ਮੰਤਰੀ ਚੰਨੀ ਦੀ ਬਿਆਨਬਾਜ਼ੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਪਲਟਵਾਰ ਕਰਦੇ ਹੋਏ ਕਿਹਾ, ‘ਚੰਨੀ ਸਾਹਿਬ, ਮੋਦੀ ਜੀ ਨੇ ਮੇਰੇ ‘ਤੇ ਛਾਪੇ ਮਾਰੇ, ਮੇਰੇ ਰਿਸ਼ਤੇਦਾਰਾਂ ‘ਤੇ ਨਹੀਂ, ਮੇਰੇ ਘਰ ਤੋਂ ਉਨ੍ਹਾਂ ਨੂੰ ਸਿਰਫ ਦਸ ਮਫਲਰ ਮਿਲੇ ਹਨ।

ਤੁਹਾਡੇ ਵਾਂਗ, ਉਨ੍ਹਾਂ ਨੂੰ ਮੇਰੇ ਘਰ ਵਿੱਚੋਂ ਇੰਨੀ ਨਕਦੀ ਅਤੇ ਇੰਨੇ ਵਾਹਨ ਨਹੀਂ ਮਿਲੇ । ਤੁਸੀਂ 111 ਦਿਨਾਂ ਵਿਚ ਕਮਾਲ ਕਰ ਦਿੱਤਾ ਹੈ।” ਦੱਸ ਦਈਏ ਕਿ ਬੁੱਧਵਾਰ ਨੂੰ ਕੇਜਰੀਵਾਲ ਨੇ ਟਵੀਟ ਕਰਕੇ ਈਡੀ ਦੇ ਛਾਪੇ ਵਿੱਚ ਬਰਾਮਦ ਹੋਈ 6 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕੀਤੀ ਅਤੇ ਇਹ ਗੱਲ ਕਹੀ।  

ਕੇਜਰੀਵਾਲ ਨੇ ਚੰਨੀ ਵਲੋਂ ਖ਼ੁਦ ਨੂੰ ਆਮ ਆਦਮੀ ਦੱਸਣ ‘ਤੇ ਹਮਲਾ ਬੋਲਿਆ ਅਤੇ ਅਸਿੱਧੇ ਤੌਰ ‘ਤੇ ਕਿਹਾ ਕਿ ਇਹ ਪੈਸਾ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਪੈਸਾ ਹੈ, ਕਿਉਂਕਿ ਇੰਨੇ ਬੇਹਿਸਾਬ ਪੈਸੇ ਆਮ ਆਦਮੀ ਕੋਲ ਨਹੀਂ ਹੁੰਦੇ ਹਨ।

Click to comment

Leave a Reply

Your email address will not be published.

Most Popular

To Top