ਮੁੱਖ ਮੰਤਰੀ ਚੰਨੀ ਦੀ ਦਰਿਆਲੀ ਦੇ ਚਰਚੇ, ਸੁਣੀ ਬਜ਼ੁਰਗ ਦੀ ਫਰਿਆਦ
By
Posted on

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦਰਿਆਦਿਲੀ ਫਿਰ ਤੋਂ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਇਕ ਬਜ਼ੁਰਗ ਦੀ ਫਰਿਆਦ ਸੁਣ ਕੇ ਤੁਰੰਤ ਅਧਿਕਾਰੀਆਂ ਨੂੰ ਉਹਨਾਂ ਦੀ ਮਦਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਸਿੱਧੂ ਨੇ ਆਪਣੇ ਓਐਸਡੀ ਨੂੰ ਬਜ਼ੁਰਗ ਦੀ ਮਦਦ ਕਰਨ ਲਈ ਕਿਹਾ ਹੈ।

ਚਰਨਜੀਤ ਚੰਨੀ ਨੇ ਬਜ਼ੁਰਗ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਆਮ ਬੰਦੇ ਵਾਲਾ ਅੰਦਾਜ਼ ਉਸ ਵੇਲੇ ਵੀ ਵੇਖਣ ਨੂੰ ਮਿਲਿਆ ਸੀ ਜਦੋਂ ਬਠਿੰਡਾ ਦੌਰੇ ਦੌਰਾਨ ਉਹਨਾਂ ਨੇ ਇੱਕ ਕਿਸਾਨ ਦੇ ਘਰ ਬੈਠ ਕੇ ਆਮ ਲੋਕਾਂ ਨਾਲ ਰੋਟੀ ਖਾਧੀ ਸੀ। ਦੱਸ ਦਈਏ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਅੱਜ ਕੈਬਨਿਟ ਦੀ ਬੈਠਕ ਕੀਤੀ ਗਈ ਹੈ।
