ਮੁੱਖ ਮੰਤਰੀ ਚੰਨੀ ਕੋਲ ਰਹਿਣਗੇ 14 ਮਹਿਕਮੇ, ਕੈਬਨਿਟ ਪੋਰਟਫੋਲੀਓ ਦੀ ਲਿਸਟ ਜਾਰੀ

ਪੰਜਾਬ ਸਰਕਾਰ ਨੇ ਮੰਤਰੀਆਂ ਦੇ ਵਿਭਾਗਾਂ ਨੂੰ ਵੰਡ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਵਿਭਾਗ ਦਿੱਤਾ ਗਿਆ ਹੈ। ਸੀਐਮ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਰਾਜ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ ਕਰ 15 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਸੀ, ਜਿਸ ਵਿੱਚ 7 ਨਵੇਂ ਚਿਹਰੇ ਸ਼ਾਮਲ ਹੋਏ ਹਨ।

ਸੂਬੇ ਵਿੱਚ 5 ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਕਵਾਇਦ ਨਾਲ ਸੱਤਾਧਾਰੀ ਕਾਂਗਰਸ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੰਤਰੀ ਮੰਡਲ ਦੇ ਵਿਸਥਾਰ ਵਿੱਚ ਰਣਦੀਪ ਸਿੰਘ ਨਾਭਾ, ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜਿਆਂ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਸਿੰਘ ਕੋਟਲੀ ਨਵੇਂ ਚਿਹਰੇ ਹਨ।
ਰਾਣਾ ਗੁਰਜੀਤ ਸਿੰਘ ਨੇ 2018 ਵਿੱਚ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵਾਪਸੀ ਕੀਤੀ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 14 ਮਹਿਕਮਿਆਂ ਦੀ ਜਿੰਮੇਵਾਰੀ ਨਿਭਾਉਣਗੇ।
ਮੰਤਰੀਆਂ ਨੂੰ ਦਿਤੇ ਗਏ ਵਿਭਾਗ-
ਪਰਗਟ ਸਿੰਘ ਨੂੰ ਬਣਾਇਆ ਗਿਆ ਸਿੱਖਿਆ ਮੰਤਰੀ
ਖੇਡ ਵਿਭਾਗ ਵੀ ਪ੍ਰਗਟ ਸਿੰਘ ਕੋਲ ਰਹੇਗਾ
ਤ੍ਰਿਪਤ ਬਾਜਵਾ ਕੋਲ ਪੁਰਾਣਾ ਵਿਭਾਗ ਰਿਹਾ
ਗ੍ਰਹਿ ਮੰਤਰਾਲਾ ਸੁਖਜਿੰਦਰ ਰੰਧਾਵਾ ਨੂੰ ਮਿਲਿਆ
ਰਾਜਾ ਵੜਿੰਗ ਨੂੰ ਦਿੱਤਾ ਗਿਆ ਟਰਾਂਸਪੋਰਟ ਵਿਭਾਗ
ਕਾਕਾ ਰਣਦੀਪ ਨਾਭਾ ਖੇਤੀਬਾੜੀ ਮੰਤਰੀ ਬਣੇ
ਸੰਗਤ ਗਿਲਜੀਆਂ ਨੂੰ ਜੰਗਲਾਤ ਵਿਭਾਗ ਦਿੱਤਾ ਗਿਆ
ੳਮ ਪ੍ਰਕਾਸ਼ ਸੋਨੀ ਨਵੇ ਸਿਹਤ ਮੰਤਰੀ ਬਣੇ
ਗੁਰਕੀਰਤ ਕੋਟਲੀ ਉਦਯੋਗ ਮੰਤਰੀ ਬਣੇ
ਮਨਪ੍ਰੀਤ ਬਾਦਲ ਹੱਥ ਰਹੇਗਾ ਵਿੱਤ ਵਿਭਾਗ
